ਪਟਿਆਲਾ, 6 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ 687 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 579, ਸਮਾਣਾ ਤੋਂ 17, ਨਾਭਾ ਤੋਂ 19, ਰਾਜਪੁਰਾ ਤੋਂ 4, ਬਲਾਕ ਭਾਦਸੋਂ ਤੋਂ 12, ਬਲਾਕ ਕੋਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 8, ਬਲਾਕ ਹਰਪਾਲਪੁਰ ਤੋਂ 12, ਬਲਾਕ ਸ਼ੁਤਰਾਣਾਂ ਤੋਂ 4 ਅਤੇ ਬਲਾਕ ਦੁਧਨਸਾਧਾਂ ਤੋਂ 10 ਕੇਸ ਰਿਪੋਰਟ ਹੋਏ ਹਨ। ਮਿਸ਼ਨ ਫਹਿਤ ਤਹਿਤ 14 ਮਰੀਜ਼ ਠੀਕ ਹੋਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 2103 ਹੋ ਗਈ ਹੈ, ਜਿਨ੍ਹਾਂ ਵਿੱਚੋਂ 44 ਮਰੀਜ਼ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਅੱਜ ਜ਼ਿਲ੍ਹੇ ਵਿੱਚ 1 ਕੋਵਿਡ ਪੋਜ਼ੀਟਿਵ ਮਰੀਜ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1366 ਹੋ ਗਈ ਹੈ।
ਪਟਿਆਲਾ ਸ਼ਹਿਰ ਵਿੱਚ ਜ਼ਿਆਦਾਤਰ ਪੋਜ਼ੀਟਿਵ ਕੇਸ ਵਿਦਿਆ ਨਗਰਾ, ਰੋਜ਼ ਐਵੀਨਿਊ, ਅਰਬਨ ਅਸਟੇਟ ਫੇਸ-2, ਯਾਦਵਿੰਦਰਾ ਇਨਕਲੇਵ, ਗੁਰੂ ਨਾਨਕ ਨਗਰ, ਭਾਰਤ ਨਗਰ, ਨਾਗਰਾ ਇੰਨਕਲੇਵ, ਮੋਤੀ ਬਾਗ, ਅਨੰਦ ਨਗਰ-ਬੀ, ਅਜੀਤ ਨਗਰ, ਨਿਉ ਲਾਲ ਬਾਗ, ਐਸ.ਐਸ.ਟੀ. ਨਗਰ, ਮਜੀਠੀਆ ਐਨਕਲੇਵ, ਸਰਕਾਰੀ ਮੈਡੀਕਲ ਕਾਲਜ, ਲਹਿਲ, ਮਾਡਲ ਟਾਊਨ ਆਦਿ ਏਰੀਏ ਵਿਚੋਂ ਪਾਏ ਗਏ ਹਨ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਐਨ.ਆਈ.ਐਸ. ਪਟਿਆਲਾ ਅਤੇ ਚਰਨ ਬਾਗ ਪਟਿਆਲਾ ਦੇ ਏਰੀਏ ਵਿੱਚ ਜ਼ਿਆਦਾ ਕੇਸ ਪੋਜ਼ੀਟਿਵ ਆਉਣ ਕਾਰਨ ਕੰਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।