????ਯੋਗੇਸ਼ ਸਿੰਗਲਾ ਨੇ ਪਟਿਆਲਾ ਸ਼ਹਿਰ ਵਿਖੇ ਖੋਲ੍ਹਿਆ ਪਾਰਟੀ ਦਾ ਦਫਤਰ
ਪਟਿਆਲਾ, 23 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਪੰਜ ਪਾਰਟੀਆਂ ਦੇ ਸਾਂਝੇ ਬਣੇ ‘ਪੰਜਾਬ ਬਚਾਓ ਫਰੰਟ’ ਵੱਲੋਂ ਪਟਿਆਲਾ ਦੇ ਅਰਨਾਂ ਬਰਨਾ ਚੌਂਕ ਵਿੱਖੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਜਨਰਲ ਵਰਗ ਨਾਲ ਸਬੰਧਤ ਵੋਟਰ ਬਰਸਾਤ ਦੇ ਬਾਵਜੂਦ ਕਰੋਨਾ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਸਮੇਂ ਦੇ ਗੈਪ ਨਾਲ ਆਉਂਦੇ ਰਹੇ।
ਦਫਤਰ ਦਾ ਉਦਘਾਟਨ ਲੜਕੀ ਦਿਸ਼ਾ ਸਿੰਗਲਾ ਨੇ ਰਿਬਨ ਕੱਟ ਕੇ ਕੀਤਾ। ਜਨ ਆਸਰਾ ਪਾਰਟੀ ਦੇ ਪੰਜਾਬ ਪ੍ਰਧਾਨ ਰਵੇਲ ਸਿੰਘ ਭਿੰਡਰ ਅਤੇ ਗਠਬੰਧਨ ਦੇ ਕਨਵੀਨਰ ਸੋਹਣ ਲਾਲ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਦੇਸ਼ ਦੀਆਂ ਕੇਂਦਰ ਸਰਕਾਰਾਂ ਨੇ ਜਨਰਲ ਵਰਗ ਨੂੰ ਹੁਣ ਤੱਕ ਅੱਖੋਂ ਓਹਲੇ ਕੀਤਾ ਹੈ। ਸਾਰੀਆਂ ਭਲਾਈ ਸਕੀਮਾਂ ਤੇ ਉੱਚ ਸਿੱਖਿਆ ਵਿੱਚ ਬੱਚਿਆਂ ਦੇ ਰਾਖਵਾਂਕਰਣ ਦੀ ਨੀਤੀ ਵਿਚ ਵਿਤਕਰਾ, ਨੌਕਰੀਆਂ/ਤਰੱਕੀਆਂ ਵਿੱਚ ਵਿਤਕਰਾ ਹੋਣ ਨਾਲ ਪੂਰਾ ਜਨਰਲ ਵਰਗ ਗੁੱਸੇ ਵਿੱਚ ਹੈ।ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਐਮ.ਐਲ.ਏ/ਐਮ.ਪੀ ਨੇ ਵਿਧਾਨ ਸਭਾ/ਲੋਕ ਸਭਾ ਵਿੱਚ ਜਨਰਲ ਦੀਆਂ ਵੋਟਾਂ ਲੈਣ ਦੇ ਬਾਵਜੂਦ ਕਦੇ ਅਵਾਜ ਨਹੀਂ ਉਠਾਈ। ਇਸ ਲਈ ਜਨਰਲ ਵਰਗ ਦੀ ਮੰਗ ਉਤੇ ਜਨਰਲ ਵਰਗ ਦੇ ਹਿਤਾਂ ਦੀ ਪੂਰਤੀ ਲਈ ਜਨ ਆਸਰਾ ਪਾਰਟੀ ਨੂੰ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾ ਲਿਆ ਹੈ। ਇਸ ਦੇ ਚੋਣ ਨਿਸ਼ਾਨ ਸੇਬ ਨੂੰ ਮੁੱਖ ਰੱਖ ਕੇ ਇਹ ਚੋਣ ਗਠਬੰਧਨ ਬਣਾ ਕੇ ਵਿਧਾਨ ਸਭਾ ਚੋਣ ਲੜੀ ਜਾ ਰਹੀ ਹੈ। ਇਸ 26 ਜਨਵਰੀ ਤੱਕ ਪੰਜਾਬ ਦੇ ਸਾਰੇ 117 ਹਲਕਿਆਂ ਵਿੱਚ ਗਠਬੰਧਨ ਦੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। *Newsline Express*