????ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ‘ਚ ਨੌਜਵਾਨ ਵੱਲੋਂ ਮੂਰਤੀ ਖੰਡਿਤ ਕਰਨ ਦੀ ਕੋਸ਼ਿਸ਼ ; ਪੁਜਾਰੀ ਵਲੋਂ ਕਥਿਤ ਦੋਸ਼ੀ ਕਾਬੂ ; ਪੁਲਿਸ ਜਾਂਚ ਚ ਜੁਟੀ
???? ਹਿੰਦੂ ਸੁਰੱਖਿਆ ਸੰਮਤੀ ਅਤੇ ਹਿੰਦੂ ਤਖ਼ਤ ਵਲੋਂ ਪਟਿਆਲਾ ਬੰਦ ਦੀ ਕਾਲ..
Newsline Express
ਪਟਿਆਲਾ, 24 ਜਨਵਰੀ : – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ/ ਰਜਨੀਸ਼, ਗਰੋਵਰ, ਰਾਕੇਸ਼, ਮੋਹਿਤ – ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ `ਚ ਇਕ ਨੌਜਵਾਨ ਵੱਲੋਂ ਰੇਲਿੰਗ ਟੱਪ ਕੇ ਮਾਤਾ ਦੀ ਮੂਰਤੀ ਕੋਲ ਜਾ ਕੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਮੰਦਰ ਦੇ ਪੁਜਾਰੀ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਨੌਜਵਾਨ ਨੂੰ ਕਾਬੂ ਕਰ ਲਿਆ। ਮੰਦਰ ‘ਚ ਆਇਆ ਹੋਇਆ ਇੱਕ ਨੌਜਵਾਨ ਅਚਾਨਕ ਗੋਲਕ ‘ਤੇ ਚੜ੍ਹਿਆ ਅਤੇ ਮੂਰਤੀ ਨੂੰ ਫੜ ਲਿਆ। ਨੌਜਵਾਨ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ, ਜਿਸ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਹਿੰਦੂ ਸੁਰੱਖਿਆ ਸਮਿਤੀ ਅਤੇ ਹਿੰਦੂ ਤਖ਼ਤ ਵੱਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤਾ ਗਈ। ਇਸ ਮੌਕੇ ਪਟਿਆਲਾ ਪੁਲਿਸ ਦੇ ਐੱਸ ਪੀ ਸਿਟੀ ਸ: ਹਰਪਾਲ ਸਿੰਘ ਆਪਣੀ ਪੁਲਿਸ ਟੀਮ ਨਾਲ ਪਹੁੰਚੇ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਲੈਕੇ ਹਿੰਦੂ ਸੁਰੱਖਿਆ ਸੰਮਤੀ ਅਤੇ ਹਿੰਦੂ ਤਖ਼ਤ ਵਲੋਂ ਕੱਲ੍ਹ ਪਟਿਆਲਾ ਬੰਦ ਦੀ ਕਾਲ ਵੀ ਦਿੱਤੀ ਗਈ ਹੈ।
ਇਸਤੋਂ ਅਲਾਵਾ ਗੋਗੀ ਪੰਡਿਤ ਵਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਉਤੇ ਆਤਮਦਾਹ ਦੀ ਚੇਤਾਵਨੀ ਦੇ ਦਿੱਤੀ ਹੈ।
ਇਹ ਖ਼ਬਰ ਜਿਵੇਂ ਜਿਵੇਂ ਫੈਲਦੀ ਜਾ ਰਹੀ ਹੈ, ਲੋਕਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। *Newsline Express*