newslineexpres

Home ਮੁੱਖ ਪੰਨਾ 14 ਫਰਵਰੀ ਨੂੰ ਰਾਹੁਲ ਗਾਂਧੀ ਵੱਲੋ ਪੰਜਾਬ ਚ ਰੈਲੀਆਂ

14 ਫਰਵਰੀ ਨੂੰ ਰਾਹੁਲ ਗਾਂਧੀ ਵੱਲੋ ਪੰਜਾਬ ਚ ਰੈਲੀਆਂ

by Newslineexpres@1

ਹੁਸ਼ਿਆਰਪੁਰ, 12 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪੰਜਾਬ ਵਿੱਚ ਪੂਰਾ ਜ਼ੋਰ ਲਗਾ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਕਾਫੀ ਮਿਹਨਤ ਕਰ ਰਹੇ ਹਨ। ਇਸੇ ਦੌਰਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਪੰਜਾਬ ਦੌਰੇ ‘ਤੇ ਆ ਰਹੇ ਹਨ। 14 ਫਰਵਰੀ ਨੂੰ ਰਾਹੁਲ ਗਾਂਧੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ‘ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਏ.ਆਈ.ਸੀ.ਸੀ. ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਕੱਲ 13 ਫਰਵਰੀ ਤੋਂ ਪੰਜਾਬ ਦੌਰੇ ‘ਤੇ ਆ ਰਹੀ ਹਨ। ਜਿੱਥੇ ਉਹ ਧੂਰੀ, ਡੇਰਾਬੱਸੀ ਅਤੇ ਕੋਟਕਪੂਰਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੀ। ਸਟਾਰ ਪ੍ਰਚਾਰਕ ਪ੍ਰਿਅੰਕਾ ਗਾਂਧੀ ਬਠਿੰਡਾ ਵਿਖੇ ਉਤਰਨਗੀ ਅਤੇ ਰੈਲੀ ਵਾਲੀਆਂ ਥਾਵਾਂ ‘ਤੇ ਜਾਣਗੀ।

Related Articles

Leave a Comment