-ਸਮਾਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਚੇਤੰਨ ਸਿੰਘ ਜੌੜੇਮਾਜਰਾ ਨੇ 74375 ਵੋਟਾਂ ਪ੍ਰਾਪਤ ਕਰਕੇ ਅਤੇ 39713 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਸਮਾਣਾ, 10 ਮਾਰਚ: ਨਿਊਜ਼ਲਾਈਨ ਐਕਸਪ੍ਰੈਸ –
ਹਲਕਾ ਸਮਾਣਾ-116 ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਟੀ. ਬੈਨਿਥ ਨੇ ਦੱਸਿਆ ਕਿ ਹਲਕੇ ਵਿੱਚ ਕੁਲ ਭੁਗਤੀਆਂ ਵੋਟਾਂ 148473 ਵਿੱਚੋਂ ਆਮ ਆਦਮੀ ਪਾਰਟੀ ਦੇ ਚੇਤੰਨ ਸਿੰਘ ਜੌੜੇਮਾਜਰਾ ਨੇ 74375 ਵੋਟਾਂ ਪ੍ਰਾਪਤ ਕਰਕੇ ਅਤੇ 39713 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਰਜੀਤ ਸਿੰਘ ਰੱਖੜਾ ਨੂੰ 34662, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜਿੰਦਰ ਸਿੰਘ ਨੂੰ 23576 ਵੋਟਾਂ, ਪੰਜਾਬ ਲੋਕ ਕਾਂਗਰਸ ਦੇ ਸੁਰਿੰਦਰ ਸਿੰਘ ਖੇੜਕੀ ਨੂੰ 5084 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਰਦੀਪ ਸਿੰਘ ਨੂੰ 3833 ਵੋਟਾਂ, ਸੰਯੁਕਤ ਸੰਘਰਸ਼ ਪਾਰਟੀ ਦੇ ਰਛਪਾਲ ਸਿੰਘ ਜੌੜੇਮਾਜਰਾ ਨੂੰ 1484 ਵੋਟਾਂ, ਸਮਾਜਵਾਦੀ ਪਾਰਟੀ ਅਜਾਇਬ ਸਿੰਘ ਬਠੋਈ ਨੂੰ 409 ਵੋਟਾਂ ਅਤੇ ਪੰਜਾਬ ਕਿਸਾਨ ਦਲ ਦੇ ਜਗਨਦੀਪ ਕੌਰ ਨੂੰ 374 ਵੋਟਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਨੂੰ 429, ਪਰਮਜੀਤ ਸਿੰਘ ਸਹੌਲੀ ਨੂੰ 277, ਪਰਵੀਨ ਕੁਮਾਰ ਨੂੰ 195, ਪੂਨਮ ਰਾਣੀ ਨੂੰ 247, ਰਾਜੂ ਰਾਮ ਨੂੰ 1174 ਅਤੇ ਲਵਪ੍ਰੀਤ ਸਿੰਘ ਨੂੰ 1109 ਵੋਟਾਂ ਅਤੇ ਨੋਟਾ ਨੂੰ 1107 ਵੋਟਾਂ ਮਿਲੀਆਂ।