newslineexpres

Home Article ਰਾਜ ਸਭਾ ਵਿੱਚ ਭੇਜੇ ਨੁਮਾਇੰਦਿਆਂ ਬਾਬਤ ਆਪ ਨੂੰ ਪੱਖ ਸਪੱਸ਼ਟ ਕਰਨ ਦੀ ਲੋੜ

ਰਾਜ ਸਭਾ ਵਿੱਚ ਭੇਜੇ ਨੁਮਾਇੰਦਿਆਂ ਬਾਬਤ ਆਪ ਨੂੰ ਪੱਖ ਸਪੱਸ਼ਟ ਕਰਨ ਦੀ ਲੋੜ

by Newslineexpres@1
ਰਾਜ ਸਭਾ ਵਿੱਚ ਭੇਜੇ ਨੁਮਾਇੰਦਿਆਂ ਬਾਬਤ ਆਪ ਨੂੰ ਪੱਖ ਸਪੱਸ਼ਟ ਕਰਨ ਦੀ ਲੋੜ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਦੀ  ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਪਰ ਹੁਣ ਜਦੋਂ ਰਾਜ ਸਭਾ ਵਿੱਚ ਚੁਣੇ ਹੋਏ ਨੁਮਾਇੰਦਿਆਂ ਵਿੱਚੋਂ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ। ਲੋਕਾਂ ‘ਚ ਆਮ ਆਦਮੀ ਪਾਰਟੀ ਪ੍ਰਤੀ ਇਹ ਧਾਰਨਾ ਵੀ ਪ੍ਰਬਲ ਹੋਈ ਕਿ ਰਵਾਇਤੀ ਪਾਰਟੀਆਂ ਵਾਂਗ ਹੀ ਪੰਜਾਬ ਦੀ ਵਾਂਗਡੋਰ ਇਸ ਵਾਰ ਵੀ ਦਿੱਲੀ ਤੋਂ ਹੀ ਚੱਲੇਗੀ। ਹੁਣ ਲੋਕਾਂ ਵਿਚ ਇਹ ਰੋਸ ਜਗ ਜ਼ਾਹਰ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਹੁਣ ਕੋਈ ਵੀ ਕਾਬਲ ਤੇ ਸਮਝਦਾਰ ਲੀਡਰ ਨਹੀਂ ਬਚਿਆ, ਜਿਸਨੂੰ ਰਾਜ ਸਭਾ ਵਿੱਚ ਭੇਜਿਆ ਜਾ ਸਕੇ। ਇਸ ਨਾਲ ਲੋਕਾਂ ਦੇ ਮਨਾਂ ਵਿੱਚ ਇੱਕ ਗੁੰਝਲਦਾਰ ਸੋਚ ਅਤੇ ਉਲਝਣ ਪੈਦਾ ਹੋ ਗਈ ਹੈ। ਲੋਕਾਂ ਦੇ ਮਨਾਂ ਵਿਚ ਆਮ ਆਦਮੀ ਪਾਰਟੀ ਦੇ ਪ੍ਰਤੀ ਇਕ ਸ਼ੱਕ ਦੀ ਭਾਵਨਾ ਦਾ ਪ੍ਰਗਟ ਹੋਣਾ ਸੁਭਾਵਿਕ ਹੈ। ਜੇ ਹੁਣ ਗੱਲ ਕਰੀਏ ਜੋ ਮੈਂਬਰਾਂ ਨੂੰ ਰਾਜ ਸਭਾ ਵਿੱਚ ਭੇਜਿਆ ਹੈ ਉਨ੍ਹਾਂ ਦੇ ਪਿਛੋਕੜ ਦੀ ਤਾਂ ਅਸ਼ੋਕ ਮਿੱਤਲ ਦਾ ਪਿਛੋਕੜ ਰਾਜਸਥਾਨ ਤੋਂ ਹੈ ਉਹ ਰਾਜ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ  ਤੇ ਬੋਲ ਸਕਦੇ ਹਨ? ਕੀ ਛੱਤੀਸਗੜ੍ਹ ਦਾ ਜੰਮਿਆਂ ਸੰਦੀਪ ਪਾਠਕ ਤੇ ਬਾਹਰਲੇ ਦੇਸ਼ ਤੋਂ ਪੜ੍ਹਿਆ ਹੋਇਆ ਰਾਘਵ ਚੱਢਾ ਪੰਜਾਬ ਦੇ ਲਈ ਇਸ ਦੇ ਸਮਰੱਥ ਹੋਣਗੇ? ਹਰਭਜਨ ਸਿੰਘ ਦੀ ਗੱਲ ਕਰੀਏ ਤਾਂ ਹਰਭਜਨ ਸਿੰਘ ਬੀਸੀਸੀਆਈ ਤੋਂ ਪੈਨਸ਼ਨ ਲੈਂਦੇ ਹਨ, ਕੀ ਹੁਣ ਹਰਭਜਨ ਸਿੰਘ ਕੇਂਦਰ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਲੈਣਗੇ ? ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬਿਨਾਂ ਸ਼ੱਕ ਇੱਕ ਬੇਹੱਦ ਇਮਾਨਦਾਰ, ਸਪੱਸ਼ਟਵਾਦੀ, ਅਨੁਸ਼ਾਸਨ ਪਾਬੰਦ, ਲੋਕ ਹਮਦਰਦ, ਲੋਕ ਪੱਖੀ ਆਦਿ ਗੁਣਾਂ ਨਾਲ ਭਰਪੂਰ ਨੇਤਾ ਹਨ ਪਰ ਇਸ ਮੁੱਦੇ ਪ੍ਰਤੀ ਲੋਕਾਂ ਦੇ ਰੋਸ ਦੇ ਬਾਵਜੂਦ ਪੱਖ ਸ਼ਪੱਸ਼ਟ ਕਰਨ ਦੀ ਬਜਾਏ ਆਪਣੀ ਚੁੱਪੀ ਧਾਰ ਗਏ। ਇਨ੍ਹਾਂ ਸਾਰੇ ਵਿਸ਼ਿਆਂ ਤੇ ਸੋਚਦੇ ਹੋਏ ਪੰਜਾਬ ਦੇ ਲੋਕਾਂ ਦੇ ਵਿਚ ਇਕ ਅਜੀਬ ਜਿਹੀ ਹਲਚਲ ਮਚ ਗਈ ਹੈ ਕਿ ਸਮੱਸਿਆ ਆਪ ਨਹੀਂ ਹੈ, ਬਲਕਿ ਆਪ ਦੀ ਪੰਜਾਬ ਨਾਲ ਜੁੜੀ ਚੋਣ ਹੈ। ਆਮ ਆਦਮੀ ਪਾਰਟੀ ਨੂੰ ਲੋਕਾਂ ਦੀਆਂ ਦਿਲੀ ਭਾਵਨਾਵਾਂ ਦੀ ਕਦਰ ਕਰਦਿਆਂ ਭਵਿੱਖ ਵਿਚ ਭਰੋਸਾ ਬਣਾਈ ਰੱਖਣ ਲਈ ਇਸ ਬਾਰੇ ਪੱਖ ਸਪੱਸ਼ਟ ਕਰਨ ਦੀ ਲੋੜ ਹੈ।

-ਕਰਮਜੀਤ ਕੌਰ  ਮਾਨਸ਼ਾਹੀਆ

 

Related Articles

Leave a Comment