Skip to main content

newslineexpres

Breaking News
Joe Rogan Podcasts You Must Listen
Home Latest News ???? ਸਵਰਨਕਾਰ ਸੰਘ ਦਾ ਮਹਾਂ ਸੰਮੇਲਨ ਆਯੋਜਿਤ

???? ਸਵਰਨਕਾਰ ਸੰਘ ਦਾ ਮਹਾਂ ਸੰਮੇਲਨ ਆਯੋਜਿਤ

by Newslineexpres@1

????ਸਵਰਨਕਾਰ ਸੰਘ ਦਾ ਮਹਾਂ ਸੰਮੇਲਨ ਆਯੋਜਿਤ

???? ਸਵਰਨਕਾਰ ਸੰਘ (ਰਜਿ.898) ਦੇ ਜ਼ਿਲ੍ਹਾ ਤੇ ਤਹਿਸੀਲ ਪਟਿਆਲਾ ਦੀ ਹੋਈ ਸਰਬਸੰਮਤੀ ਨਾਲ ਚੋਣ

???? ਭੀਮ ਸੈਨ ਵਰਮਾ ਤੀਜੀ ਵਾਰ ਜਿਲ੍ਹਾ ਪ੍ਰਧਾਨ, ਬੀਰ ਚੰਦ ਖੁਰਮੀ ਜਨਰਲ ਸੱਕਤਰ ਅਤੇ ਪਰਵੀਨ ਲੱਕੀ ਬਣੇ ਪਟਿਆਲਾ ਸ਼ਹਿਰੀ ਪ੍ਰਧਾਨ, ਅਸ਼ੋਕ ਵਰਮਾ ਭੱਪ ਨੂੰ ਥਾਪਿਆ ਜਨਰਲ ਸੱਕਤਰ

  ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਪਟਿਆਲਾ ਦੇ ਸ਼ਾਹੀ ਸ਼ਹਿਰ ਵਿਖੇ ਐਤਵਾਰ ਨੂੰ ਜਿਲ੍ਹਾ ਅਤੇ ਤਹਿਸੀਲ ਪਟਿਆਲਾ ਦੇ ਸਵਰਨਕਾਰ ਸੰਘ ਵੱਲੋਂ ਮਹਾ ਸੰਮੇਲਨ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਆਲ ਇੰਡੀਆ ਸਵਰਨਕਾਰ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਪੰਜਾਬ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਦੌਰਾਨ ਜ਼ਿਲਾ ਅਤੇ ਤਹਿਸੀਲ ਟੀਮ ਦੀ ਚੋਣ ਕੀਤੀ ਗਈ, ਜਿਸ ‘ਚ ਲਗਾਤਾਰ ਤੀਜੀ ਵਾਰ ਭੀਮ ਸੈਨ ਵਰਮਾ ਨੂੰ ਸਰਬਸੰਮਤੀ ਨਾਲ ਜ਼ਿਲਾ ਪਟਿਆਲਾ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਬੀਰ ਚੰਦ ਖੁਰਮੀ ਨੂੰ ਜਰਨਲ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੇ ਪ੍ਰਧਾਨ ਪ੍ਰਵੀਨ ਕੁਮਾਰ ਲੱਕੀ ਨੂੰ ਨਿਯੁਕਤ ਕੀਤਾ ਗਿਆ। ਅਸ਼ੋਕ ਵਰਮਾ ਪੱਪ ਨੂੰ ਸ਼ਹਿਰੀ ਜਨਰਲ ਸਕੱਤਰ ਅਤੇ ਰਾਜੀਵ ਕੁਮਾਰ ਹੈਪੀ ਨੂੰ ਸਮਾਣਾ ਤਹਿਸੀਲ ਦਾ ਪ੍ਰਧਾਨ ਅਤੇ ਪ੍ਰਦੀਪ ਕੁਮਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬੀਰ ਚੰਦ ਖੁਰਮੀ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਨਰੇਸ਼ ਵਰਮਾ ਤੇ ਸ਼ਾਮ ਲਾਲ ਨੇ ਸਵਰਨਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਭੀਮ ਸੈਨ ਵਰਮਾ ਨੇ ਸਮੂਹ ਸਵਰਨਕਾਰਾਂ ਨੂੰ ਇੱਕਜੁਟ ਰਹਿਣ ਦਾ ਸੰਦੇਸ਼ ਦਿੱਤਾ।

   ਇਸ ਦੌਰਾਨ ਸਰਾਫ ਵੈਲਫੇਅਰ ਦੇ ਪ੍ਰਧਾਨ ਮਨੋਜ ਸਿੰਗਲਾ, ਜਗਦੀਸ਼ ਜਵੈਲਰਜ਼ ਤੋਂ ਆਪਣੀ ਟੀਮ ਨਾਲ ਪਹੁੰਚੇ ਅਤੇ ਉਹਨਾਂ ਨੇ ਨਵੀਂ ਟੀਮ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਨਰੇਸ਼ ਵਰਮਾ, ਅਸ਼ੋਕ ਕੁਮਾਰ, ਜਸਪਾਲ ਸਿੰਘ, ਤਰਲੋਚਨ ਸਿੰਘ, ਮਨਪ੍ਰੀਤ ਸਿੰਘ, ਤਵਿੰਦਰ ਕੁਮਾਰ ਪੰਮਾ, ਕ੍ਰਿਸ਼ਨ ਲਾਲ, ਕੁਲਵੰਤ ਸਿੰਘ ਬਬਲੂ, ਸਚਿਨ ਵਰਮਾ, ਰਾਜਕੁਮਾਰ, ਬਜਿੰਦਰ ਕੁਮਾਰ, ਰਵੀਨ ਕੁਮਾਰ ਕਾਕਾ, ਸੁਨੀਲ ਵਰਮਾ ਪਾਸ਼ਾ, ਸਮਾਣਾ ਤੋਂ ਰਾਜੀਵ ਵਰਮਾ ਹੈਪੀ ਦੇ ਨਾਲ ਸਤੀਸ਼ ਵਰਮਾ ਸ਼ੈਟੀ ਤੇ ਰਵੀ ਮਹਿਤਾ ਆਦਿ ਹਾਜ਼ਰ ਸਨ।
  ਪਟਿਆਲਾ ਵਿਖੇ ਆਯੋਜਿਤ ਸਵਰਨਕਾਰ ਮਹਾਂ ਸੰਘ ਦੌਰਾਨ ਅਖਿਲ ਭਾਰਤੀਯ ਸਵਰਨਕਾਰ ਸੰਘ, ਸਟੇਟ ਪ੍ਰੈਜੀਡੈਂਟ ਪੰਜਾਬ ਸਵਰਨਕਾਰ ਸੰਘ, ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਆਪਣੇ ਸੀਨੀਅਰ ਅਹੁਦੇਦਾਰਾਂ ਸਮੇਤ ਸ਼ਿਰਕਤ ਕੀਤੀ ਅਤੇ ਸਮੂਹ ਸਵਰਨਕਾਰ ਭਰਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਕੀਤਾ। ਇਸਦੇ ਨਾਲ ਹੀ ਜਿਲ੍ਹਾ ਪਟਿਆਲਾ ਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Newsline Express

ਦੇਖੋ ਹੋਰ ਤਸਵੀਰਾਂ ????????

Related Articles

Leave a Comment