???? ਕਾਂਗਰਸ ਨੇ ਫੂਕਿਆ ਮੋਦੀ ਅਤੇ ਰਵਨੀਤ ਬਿੱਟੂ ਦਾ ਪੁਤਲਾ
???? ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਤੇ ਭੜਕੇ ਕਾਂਗਰਸੀ
ਪਟਿਆਲਾ, 18 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਅਤੇ ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਦੀ ਅਗਵਾਈ ਹੇਠ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦੇ ਰੋਸ ਵਜੋਂ ਸ਼ੇਰਾਂ ਵਾਲੇ ਗੇਟ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਲਾਲੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸਣਾ ਇੱਕ ਗਿਰੀ ਹੋਈ ਮਾਨਸਿਕਤਾ ਦਾ ਸਬੂਤ ਹੈ। ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਤੋਂ ਵਿਰੋਧੀ ਡਰੇ ਹੋਏ ਹਨ, ਜਿਸ ਕਰਕੇ ਇਹੋ ਜਿਹੇ ਬਿਆਨ ਦੇ ਕੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋਕਿ ਸਿੱਧੇ ਤੌਰ ਤੇ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦਾ ਇੱਕ ਅਹਿਮ ਹਿੱਸਾ ਹੈ। ਇਸ ਨੂੰ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਰਿੰਦਰ ਪਪਾ, ਸੰਜੇ ਸ਼ਰਮਾ, ਗੋਪੀ ਰੰਗੀਲਾ, ਸਤਪਾਲ ਮਹਿਤਾ, ਅਨੂਜ ਤ੍ਰਿਵੇਦੀ, ਦੀਵਾਨ ਜੀ, ਸਤੀਸ਼ ਕੰਬੋਜ, ਅਸ਼ੋਕ ਖੰਨਾ ਸਵੀਟੀ, ਬਲਿਹਾਰ ਸਿੰਘ, ਐਡ.ਦੇਵੀਦਾਸ ਸ਼ਰਮਾ, ਰਜਿੰਦਰ ਸਿੰਘ ਥਿੰਦ, ਸਤਵੀਰ ਸਿੰਘ ਭਿੰਡਰ, ਅੰਗਰੇਜ਼ ਸਿੰਘ, ਪਰਵੀਨ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
