???? ਹਰਿਦੁਆਰ ਦੀ ਤਰਜ਼ ‘ਤੇ ਵਰਿੰਦਾਵਨ ਵਿਚ ਬਣੇਗੀ ਫਾਈਵ ਸਟਾਰ ਬਾਹਵਾਲਪੁਰੀ ਧਰਮਸ਼ਾਲਾ : ਜਗਦੀਸ਼ ਜੱਗਾ
???? ਗਿਆਨ ਚੰਦ ਕਟਾਰੀਆ ਬਣੇ ਬਾਹਵਲਪੁਰ ਮਹਾਸੰਘ ਦੇ ਨਵੇਂ ਪ੍ਰਧਾਨ
ਰਾਜਪੁਰਾ/ ਰਾਜੇਸ਼ ਡਾਹਰਾ, ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨ ਬਾਹਵਲਪੁਰ ਮਹਾਸੰਘ ਦੀ ਪ੍ਰਧਾਨਗੀ ਨੂੰ ਲੈ ਕੇ ਨਵੀਂ ਦਿੱਲੀ ਦੇ ਅਸ਼ੋਕ ਨਗਰ ਵਿਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਜਪੁਰਾ, ਸਮਾਣਾ, ਪਟਿਆਲਾ ਅਤੇ ਦਿੱਲੀ ਤੋਂ ਬਾਹਵਲਪੁਰ ਮਹਾਸੰਘ ਦੇ ਮੁੱਖ ਆਗੂਆਂ ਵਲੋਂ ਸਾਲ 2022 ਤੋਂ 2025 ਤੱਕ ਲਈ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਬਾਹਵਲਪੁਰ ਮਹਾਸੰਘ ਦੇ ਪਿਛਲੇ ਪ੍ਰਧਾਨ ਸ਼੍ਰੀ ਮਦਨ ਲਾਲ ਹਸੀਜਾ ਵਲੋਂ ਆਪਣੀ ਸਿਹਤ ਨੂੰ ਲੈ ਕੇ ਅੱਗੇ ਕਿਸੇ ਹੋਰ ਯੋਗ ਵਿਅਕਤੀ ਨੂੰ ਪ੍ਰਧਾਨ ਬਣਾਉਣ ਦੀ ਗੱਲ ਰੱਖੀ ਅਤੇ ਆਪਣਾ ਅਸਤੀਫ਼ਾ ਦਿੱਤਾ। ਉੱਥੇ ਮੌਜੂਦ ਬਾਹਵਲਪੁਰ ਮਹਾਸੰਘ ਦੇ ਹਾਊਸ ਦੇ ਮੈਂਬਰਾਂ ਵਲੋਂ ਅਗਲਾ ਪ੍ਰਧਾਨ ਸਰਵਸੰਮਤੀ ਨਾਲ ਬਨਾਉਣ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਮੌਜੂਦ ਅਲੱਗ ਅਲੱਗ ਪੰਚਾਇਤਾਂ ਦੇ ਮੁੱਖੀਆਂ ਵਲੋਂ ਰਾਜਪੁਰਾ ਦੇ ਜਗਦੀਸ਼ ਕੁਮਾਰ ਜੱਗਾ ਅਤੇ ਸਮਾਣਾ ਦੇ ਗਿਆਨ ਚੰਦ ਕਟਾਰੀਆ ਵਿਚੋਂ ਕਿਸੇ ਇਕ ਨੂੰ ਪ੍ਰਧਾਨ ਬਨਾਉਣ ਦਾ ਨਾਮ ਰੱਖਿਆ, ਪਰ ਜਗਦੀਸ਼ ਕੁਮਾਰ ਜੱਗਾ ਨੇ ਗਿਆਨ ਚੰਦ ਕਟਾਰੀਆ ਨੂੰ ਅਗਲਾ ਪ੍ਰਧਾਨ ਬਣਾਉਣ ਦੀ ਅਪੀਲ ਕੀਤੀ ਗਈ। ਸਰਵਸੰਮਤੀ ਨਾਲ ਗਿਆਨ ਚੰਦ ਕਟਾਰੀਆ ਨੂੰ ਬਾਹਵਲਪੁਰ ਮਹਾਸੰਘ ਦਾ ਨਵਾਂ ਪ੍ਰਧਾਨ ਘੋਸ਼ਿਤ ਕਰ ਦਿੱਤਾ ਗਿਆ।
ਇਸ ਮੌਕੇ ਉਤੇ ਜਗਦੀਸ਼ ਜੱਗਾ ਨੇ ਕਿਹਾ ਕਿ ਬਾਹਵਲਪੁਰ ਮਹਾਸੰਘ ਵਿੱਚ ਕੰਮ ਕਰਨ ਲਈ ਨਵੇਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਐਲਾਨ ਕੀਤਾ ਕਿ ਬਾਹਵਲਪੁਰ ਮਹਾਸੰਘ ਵਲੋਂ ਛੇਤੀ ਹੀ ਸ਼੍ਰੀ ਕ੍ਰਿਸ਼ਨ ਨਗਰੀ ਵਰਿੰਦਾਵਨ ਵਿਚ ਹਰਿਦੁਆਰ ਵਾਂਗ ਇਕ ਬਹੁਤ ਖੂਬਸੂਰਤ ਫਾਈਵ ਸਟਾਰ ਬਾਹਵਾਲਪੁਰੀ ਧਰਮਸ਼ਾਲਾ ਬਣਾਈ ਜਾਵੇਗੀ ਜਿਸ ‘ਤੇ ਕੰਮ ਜਲਦੀ ਹੀ ਸ਼ੁਰੂ ਹੋਵੇਗਾ।
ਇਸ ਮੌਕੇ ਤੇ ਸਾਰੀਆਂ ਪੰਚਾਇਤਾਂ ਵਲੋਂ ਸ਼੍ਰੀ ਗਿਆਨ ਚੰਦ ਕਟਾਰੀਆ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਨਵੇਂ ਪ੍ਰਧਾਨ ਬਣੇ ਗਿਆਨ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਜਿਹੜੀ ਉਨ੍ਹਾਂ ਨੂੰ ਨਵੇਂ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਉਹ ਉਸਨੂੰ ਪੂਰੇ ਤਨ ਮਨ ਧਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਤੇ ਸਭ ਨੂੰ ਨਾਲ ਲੈ ਕੇ ਚੱਲਣਗੇ। ਇਸ ਤੋਂ ਇਲਾਵਾ ਉਹਨਾਂ ਨੇ ਛੇਤੀ ਹੀ ਨਵੀਂ ਕਾਰਜਕਰਨੀ ਬਨਾਉਣ ਲਈ ਵੀ ਕਿਹਾ। ਇਸ ਮੌਕੇ ‘ਤੇ ਮੀਟਿੰਗ ਵਿੱਚ ਸ਼੍ਰੀ ਭਗਵਾਨ ਦਾਸ ਸੇਠੀ, ਸ਼੍ਰੀ ਕਰਮ ਚੰਦ ਦਿੱਲੀ ਵਾਲੇ, ਮਹਾਭਾਰਤ ਦੇ ਕਿਰਦਾਰ ਸ਼੍ਰੀ ਗਿਰਜਾ ਸ਼ੰਕਰ, ਰਾਜਪੁਰਾ ਤੋਂ ਜਗਦੀਸ਼ ਜੱਗਾ, ਸ਼੍ਰੀ ਰਜਿੰਦਰ ਰਾਜਾ, ਜਗਦੀਸ਼ ਬੁਧੀਰਾਜਾ, ਯਸ਼ਪਾਲ ਸਿੰਧੀ, ਮੁੱਖੀ ਅਨੇਕ ਚੰਦ, ਪ੍ਰਦੀਪ ਭਾਟੀਆ, ਸ਼ਾਮ ਸੁੰਦਰ ਵਧਵਾ, ਸਤਪਾਲ, ਸ਼ੰਕਰ ਲਾਲ ਚਾਵਲਾ ਸਹਿਤ ਕਈ ਮੁੱਖ ਆਗੂ ਅਤੇ ਹੋਰ ਮੈਂਬਰ ਹਾਜਰ ਸਨ। *Newsline Express*।