????40 ਕਰੋੜ ਰੁਪਏ ਦਾ ਬੈਂਕ ਫਰਾਡ
????ਪੰਜਾਬ ਵਿੱਚ ਆਪ ਦੇ ਮੌਜੂਦਾ ਵਿਧਾਇਕ ਦੇ ਵੱਖ-ਵੱਖ ਟਿਕਾਣਿਆਂ ‘ਤੇ CBI ਦੀ ਛਾਪੇਮਾਰੀ
ਚੰਡੀਗੜ੍ਹ, 7 ਮਈ – ਨਿਊਜ਼ਲਾਈਨ ਐਕਸਪ੍ਰੈਸ – ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ (ਮਲੇਰਕੋਟਲਾ) ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉੱਤੇ ਸੀ.ਬੀ.ਆਈ ਵੱਲੋਂ ਬੈਂਕ ਫਰਾਡ ਦੇ ਮਾਮਲੇ ਵਿੱਚ ਛਾਪੇਮਾਰੀ ਕੀਤੀ ਗਈ ਹੈ।ਮੀਡੀਆਂ ਵਿੱਚ ਚੱਲ ਰਹੀਆਂ ਖਬਰਾਂ ਅਨੁਸਾਰ 40 ਕਰੋੜ ਦੇ ਬੈਂਕ ਫਰਾਡ ਮਾਮਲੇ ‘ਚ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਵੱਖ-ਵੱਖ ਟਿਕਾਣਿਆਂ ‘ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਅਤੇ ਇਹ ਛਾਪੇਮਾਰੀ ਬੈਂਕ ਆਫ ਬੜੌਦਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।
*Newsline Express*