???? ਪਟਿਆਲਾ ਦੇ ਸ਼ੇਖੂਪੁਰਾ ਇਲਾਕੇ ਵਿੱਚ 22 ਸਾਲਾਂ ਨੌਜਵਾਨ ਦੇ ਮਾਰੀ ਗੋਲੀ
???? ਵਿਧਾਇਕ ਗੁਰਲਾਲ ਘਨੌਰ ਦੀ ਗੱਡੀ ਵਿੱਚ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ
ਪਟਿਆਲਾ, 18 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਨੇੜਲੇ ਪਿੰਡ ਸ਼ੇਖੂਪੁਰਾ ਵਿਚ ਬੀਤੀ ਰਾਤ ਗੋਲੀ ਚੱਲਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲੀ ਰਾਤ ਲਗਭਗ 8:30 ਵਜੇ ਉਸ ਸਮੇਂ ਚੱਲੀ ਜਦੋਂ ਪਿੰਡ ਵਿੱਚ ਇੱਕ ਸਮਾਰੋਹ ਚੱਲ ਰਿਹਾ ਸੀ। ਪਿੰਡ ਮੋਹੱਬਤਪੁਰ ਦੇ 22 ਸਾਲਾਂ ਨੌਜਵਾਨ ਜਗਮੀਤ ਸਿੰਘ ਦੇ ਪੱਟ ਵਿਚ ਲੱਗੀ ਹੈ। ਇਸ ਮੌਕੇ ਉਤੇ ਚੱਲ ਰਹੇ ਸਮਾਗਮ ਵਿਚ ਘਨੌਰ ਦੇ ਐੱਮ ਐਲ ਏ ਗੁਰਲਾਲ ਸਿੰਘ ਹਾਜ਼ਰ ਸਨ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਗੋਲੀ ਉਸ ਵੇਲੇ ਚੱਲੀ ਜਦੋਂ ਸਨਮਾਨਿਤ ਹੋਣ ਤੋਂ ਬਾਅਦ ਜਦੋਂ ਵਿਧਾਇਕ ਗੁਰਲਾਲ ਘਨੌਰ ਵਾਪਿਸ ਜਾਣ ਲੱਗੇ। ਦੱਸਿਆ ਹੈ ਰਿਹਾ ਹੈ ਕਿ ਜ਼ਖਮੀ ਨੌਜਵਾਨ ਜਗਮੀਤ ਨੂੰ ਤੁਰੰਤ ਵਿਧਾਇਕ ਦੀ ਗੱਡੀ ਵਿੱਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਉਤੇ ਪਿੰਡ ਮੋਹੱਬਤਪੁਰਾ ਦੇ ਗੋਲਡੀ ਅਤੇ ਪਿੰਡ ਸ਼ੰਕਰਪੁਰ ਦੇ ਅਮਰਜੀਤ ਸਿੰਘ ਅਤੇ ਹੋਰਾਂ ਨੇ ਆਪਣੇ ਦਰਜ਼ਨ ਭਰ ਸਾਥੀਆਂ ਨਾਲ ਉਥੇ ਪਹੁੰਚ ਕੇ ਨੌਜਵਾਨ ਜਗਮੀਤ ਸਿੰਘ ਦੇ ਗੋਲੀ ਮਾਰੀ ਅਤੇ ਫਰਾਰ ਹੋ ਗਏ।
ਤਾਜ਼ਾ ਜਾਣਕਾਰੀ ਅਨੁਸਾਰ ਜ਼ਖਮੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।
ਉਧਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। *Newsline Express*