ਚੰਡੀਗੜ੍ਹ, 26 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵੱਡੇ ਐਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੇ ਇਸ ਵਾਰ ਸੂਬੇ ਦਾ ਬਜਟ ਪੇਪਰਲੈਸ ਪੇਸ਼ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਇਸ ਸਬੰਧੀ ਐਲਾਨ ਕਰਦਿਆਂ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ “ਇੱਕ ਖੁਸ਼ਖਬਰੀ ਪੰਜਾਬੀਆਂ ਦੇ ਨਾਮ…ਮੇਰੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਕਾਗਜ਼ ਰਹਿਤ (paperless) ਹੋਵੇਗਾ..ਜਿਸ ਨਾਲ ਖ਼ਜ਼ਾਨੇ ਦੇ ਲਗਪਗ 21 ਲੱਖ ਰੁਪਏ ਬਚਣਗੇ…34 ਟਨ ਕਾਗਜ਼ ਬਚੇਗਾ.. ਮਤਲਬ 814 – 834 ਦੇ ਕਰੀਬ ਦਰੱਖਤ ਬਚਣਗੇ…another step towards E-Governance…”