ਕੁੱਤਾ ਘੁਮਾਉਣ ਦਾ ਮਾਮਲਾ – ਪਤੀ ਲੱਦਾਖ ਤੇ ਪਤਨੀ ਅਰੁਣਾਚਲ ਪ੍ਰਦੇਸ਼ ਟਰਾਂਸਫਰ
ਦਿੱਲੀ, 27 ਮਈ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ‘ਚ ਆਈ ਏ ਐਸ ਪਤੀ-ਪਤਨੀ ਨੂੰ ਸਟੇਡੀਅਮ ਦੇ ਅੰਦਰ ਆਪਣੇ ਕੁੱਤੇ ਨੂੰ ਘੁੰਮਾਉਣਾ ਮਹਿੰਗਾ ਪੈ ਗਿਆ ਹੈ। ਕੁੱਤੇ ਨੂੰ ਘੁੰਮਾਉਣ ਲਈ ਸਟੇਡੀਅਮ ਖਾਲੀ ਕਰਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਨੂੰ ਦਿੱਲੀ ਤੋਂ ਸੈਂਕੜੇ ਕਿਲੋਮੀਟਰ ਦੂਰ ਤਬਦੀਲ ਕਰ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀ ਸੰਜੀਵ ਖੀਰਵਾਰ ਦਾ ਤਬਾਦਲਾ ਲੱਦਾਖ ਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਨੂੰ ਅਰੁਣਾਚਲ ਪ੍ਰਦੇਸ਼ ਭੇਜ ਦਿੱਤਾ ਗਿਆ ਹੈ। ਦਰਅਸਲ, ਆਈਏਐਸ ਜੋੜੇ ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਘੁਮਾਉਣਾ ਹੁੰਦਾ ਹੈ। ਇਸ ਲਈ ਸਟੇਡੀਅਮ ਵਿੱਚੋ ਖਿਡਾਰੀਆਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਟਰੇਨਿੰਗ ਤੇ ਅਸਰ ਪੈਂਦਾ ਹੈ।