newslineexpres

Home ਪੰਜਾਬ ???? ਰਾਜਿੰਦਰਾ ਝੀਲ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਤੇ ਸੈਰਗਾਹ ਪ੍ਰਾਜੈਕਟ ਜਲਦ ਹੋਵੇਗਾ ਲਾਗੂ : ਸਾਕਸ਼ੀ ਸਾਹਨੀ

???? ਰਾਜਿੰਦਰਾ ਝੀਲ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਤੇ ਸੈਰਗਾਹ ਪ੍ਰਾਜੈਕਟ ਜਲਦ ਹੋਵੇਗਾ ਲਾਗੂ : ਸਾਕਸ਼ੀ ਸਾਹਨੀ

by Newslineexpres@1

???? ਡਿਪਟੀ ਕਮਿਸ਼ਨਰ ਵੱਲੋਂ ਰਾਜਿੰਦਰਾ ਝੀਲ ਦੀ ਸਾਫ਼-ਸਫ਼ਾਈ ਦੇ ਪ੍ਰਾਜੈਕਟ ਦਾ ਮੁਲੰਕਣ

???? ਰਾਜਿੰਦਰਾ ਝੀਲ ਦੀ ਪੱਕੇ ਤੌਰ ‘ਤੇ ਸਾਫ਼-ਸਫ਼ਾਈ ਤੇ ਸੈਰਗਾਹ ਪ੍ਰਾਜੈਕਟ ਜਲਦ ਹੋਵੇਗਾ ਲਾਗੂ : ਸਾਕਸ਼ੀ ਸਾਹਨੀ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੇ ਪ੍ਰਾਜੈਕਟ ਦਾ ਮੁਲੰਕਣ ਕਰਨ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਦੇ ਹੋਏ।           *Newsline Express*

  ਪਟਿਆਲਾ 16 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਵਿਰਾਸਤੀ ਰਾਜਿੰਦਰਾ ਟੈਂਕ, ਜਿਸ ਨੂੰ ਕਿ ਰਾਜਿੰਦਰਾ ਝੀਲ ਵੀ ਕਿਹਾ ਜਾਂਦਾ ਹੈ, ਵਿੱਚੋਂ ਬੂਟੀ ਕੱਢਕੇ ਇਸ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੇ ਪ੍ਰਾਜੈਕਟ ਦਾ ਅੱਜ ਮੁਲੰਕਣ ਕਰਨ ਲਈ ਸਬੰਧਤ ਵਿਭਾਗਾਂ ਨਾਲ ਇੱਕ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰਾਜਿੰਦਰਾ ਟੈਂਕ ਦੀ ਸਾਫ਼-ਸਫ਼ਾਈ ਪੱਕੇ ਤੌਰ ‘ਤੇ ਕਰਨ ਲਈ ਜਲ ਨਿਕਾਸ, ਲੋਕ ਨਿਰਮਾਣ, ਨਗਰ ਨਿਗਮ ਤੇ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਚ.ਪੀ.ਐਸ. ਲਾਂਬਾ ਸਮੇਤ ਹੋਰ ਸਬੰਧਤ ਵਿਭਾਗਾਂ ਵੱਲੋਂ ਇੱਕ ਸਾਂਝਾ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਇੱਥੇ ਲੱਗੇ ਹੋਏ ਕੌਮੀ ਝੰਡੇ ਨੂੰ ਮੁੜ ਤੋਂ ਫਹਿਰਾਅ ਦਿੱਤਾ ਗਿਆ ਹੈ ਜਦਕਿ ਝੀਲ ਦੇ ਇੱਕ ਹਿੱਸੇ ‘ਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਆਸ ਪਾਸ ਦੇ ਖੇਤਰ ਨੂੰ ਵੀ ਹੋਰ ਸੁੰਦਰ ਬਣਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਰਾਜਿੰਦਰਾ ਟੈਂਕ ਦੀ ਸਾਫ਼-ਸਫ਼ਾਈ ਪੱਕੇ ਤੌਰ ‘ਤੇ ਕਰਨ ਸਮੇਤ ਇਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸਥਾਈ ਤੌਰ ‘ਤੇ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨ ਲਈ ਚੱਲ ਰਹੀ ਪ੍ਰਕ੍ਰਿਆ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਕਰਦੇ ਹੋਏ ਸਮਾਂਬੱਧ ਤਰੀਕੇ ਨਾਲ ਰਾਜਿੰਦਰਾ ਝੀਲ ਦੀ ਸਫ਼ਾਈ ਕਰਨ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਚ.ਪੀ.ਐਸ. ਲਾਂਬਾ, ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਗਿੱਲ ਤੇ ਰਮਨਦੀਪ ਸਿੰਘ ਬੈਂਸ, ਲੋਕ ਨਿਰਮਾਣ ਵਿਭਾਗ ਦੇ ਹੌਰਟੀਕਲਚਰ ਵਿੰਗ ਐਕਸੀਐਨ ਸੰਦੀਪ ਗਰੇਵਾਲ ਤੇ ਐਸ.ਡੀ.ਓ. ਮਿਯੰਕ ਕਾਂਸਲ, ਨਗਰ ਨਿਗਮ ਦੇ ਐਸ.ਈ. ਸ਼ਾਮ ਲਾਲ ਗੁਪਤਾ ਅਤੇ ਐਕਸੀਐਨ ਬਾਗਬਾਨੀ ਦਲੀਪ ਕੁਮਾਰ ਸਮੇਤ ਜਨਰਲ ਮੈਨੇਜਰ-ਕਮ-ਮਾਇਨਿੰਗ ਅਫ਼ਸਰ ਅੰਗਦ ਸਿੰਘ ਸੋਹੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।  

???? ਸਮਾਜ ਸੇਵੀ ਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

???? ਪੰਜਾਬੀ ਅਖਬਾਰ ਨਿਊਜ਼ਲਾਈਨ ਐਕਸਪ੍ਰੈਸ ਵਿੱਚ ਛਪੀਆਂ ਖ਼ਬਰਾਂ ਵਿੱਚ ਪ੍ਰਮੁੱਖਤਾ ਨਾਲ ਚੁੱਕਿਆ ਸੀ ਰਾਜਿੰਦਰਾ ਝੀਲ ਦਾ ਮੁੱਦਾ

ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਰਜਿੰਦਰਾ ਝੀਲ ਦੀ ਸਾਫ ਸਫਾਈ ਅਤੇ ਸੁੰਦਰ ਬਣਾਉਣ ਲਈ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਤੇ ਯੁਵਾ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਉਨ੍ਹਾਂ ਵੱਲੋਂ ਰਾਜਿੰਦਰਾ ਝੀਲ ਸੰਬੰਧੀ ਚੁੱਕੇ ਮੁੱਦੇ ਨੂੰ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਉਤੇ ਪਟਿਆਲਾ ਦੀ ਮਾਣਯੋਗ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਮੂਹ ਅਧਿਕਾਰੀਆਂ ਦੀ ਮੀਟਿੰਗ ਵਿੱਚ ਰਾਜਿੰਦਰਾ ਝੀਲ ਦੇ ਸਾਫ ਸਫ਼ਾਈ ਅਤੇ ਸੁੰਦਰ ਬਣਾ ਕੇ ਸੈਰਗਾਹ ਲਈ ਵਿਕਸਿਤ ਕਰਨ ਲਈ ਚੱਲ ਰਹੀ ਪ੍ਰੀਕਿਰਿਆ ਨੂੰ ਤੇਜ਼ ਕਰਨ ਦੇ ਆਦੇਸ਼ ਦਿੱਤੇ। *Newsline Express*

Related Articles

Leave a Comment