newslineexpres

Joe Rogan Podcasts You Must Listen
Home Latest News ???? ਖਾਲਿਸਤਾਨ ਦੇ ਨਾਂਅ ‘ਤੇ ਪੰਜਾਬੀਆਂ ਵਿੱਚ ਦਰਾਰ ਪਾਉਣੀ ਬੰਦ ਕਰੇ ਸਿਮਰਨਜੀਤ ਸਿੰਘ ਮਾਨ : ਵਿਜੈ ਕਪੂਰ

???? ਖਾਲਿਸਤਾਨ ਦੇ ਨਾਂਅ ‘ਤੇ ਪੰਜਾਬੀਆਂ ਵਿੱਚ ਦਰਾਰ ਪਾਉਣੀ ਬੰਦ ਕਰੇ ਸਿਮਰਨਜੀਤ ਸਿੰਘ ਮਾਨ : ਵਿਜੈ ਕਪੂਰ

by Newslineexpres@1

???? ਖਾਲਿਸਤਾਨ ਦੇ ਨਾਂਅ ‘ਤੇ ਪੰਜਾਬੀਆਂ ਵਿੱਚ ਦਰਾਰ ਪਾਉਣੀ ਬੰਦ ਕਰੇ ਸਿਮਰਨਜੀਤ ਸਿੰਘ ਮਾਨ : ਵਿਜੈ ਕਪੂਰ

ਅੰਤਰਰਾਸ਼ਟ੍ਰੀਆ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ

???? ਮੰਦਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰੇ ਪੰਜਾਬ ਸਰਕਾਰ : ਕਪੂਰ

ਪਟਿਆਲਾ, 22 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੰਗਰੂਰ ਵਿਖੇ ਕਾਲੀ ਮਾਤਾ ਮੰਦਿਰ ਦੇ ਬਾਹਰ ਖਾਲਿਸਤਾਨ ਸਮਰਥਕ ਨਾਅਰੇ ਲਿਖਣ ਦੇ ਵਿਰੋਧ ਵਿੱਚ ਇੱਕ ਮੀਟਿੰਗ ਪਟਿਆਲਾ ਵਿਖੇ ਅੰਤਰਰਾਸ਼ਟ੍ਰੀਆ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੰਗਰੂਰ ਵਿਖੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੀ ਕੰਧ ‘ਤੇ ਖਾਲਿਸਤਾਨ ਸਮਰਥਕ ਨਾਅਰੇ ਲਿਖਣ ਦੀ ਘੋਰ ਨਿੰਦਾ ਕੀਤੀ ਗਈ। ਵਿਜੇ ਕਪੂਰ ਨੇ ਕਿਹਾ ਕਿ ਇਹ ਸਭ ਸੰਗਰੂਰ ਜਿਮਨੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਇੱਕ ਮਿੱਥੀ ਸਾਜਿਸ਼ ਤਹਿਤ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਮਤਲਬ ਕੱਢਣ ਲਈ ਕੀਤਾ ਜਾ ਰਿਹਾ ਹੈ। ਵਿਜੈ ਕਪੂਰ ਨੇ ਕਿਹਾ ਕਿ ਇਹ ਗੱਲ ਜਗ ਜਾਹਿਰ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਤੋਂ ਬਾਹਰ ਬੈਠੇ ਦੁਸ਼ਮਣਾਂ ਦੀ ਸ਼ੈਅ ‘ਤੇ ਆਪਣੇ ਸਿਆਸੀ ਤੇ ਸਵਾਰਥੀ ਹਿਤਾਂ ਲਈ ਸ਼ੁਰੂ ਤੋਂ ਹੀ ਵੱਖਵਾਦੀ ਤੇ ਖਾਲਿਸਤਾਨ ਸਮਰਥਕ ਨੀਤੀ ਅਪਣਾਈ ਹੈ ਤੇ ਸਮੇਂ ਸਮੇਂ ਦੌਰਾਨ ਉਸ ਵੱਲੋਂ ਪੰਜਾਬ ਦੀ ਜਨਤਾ ਨੂੰ ਧਰਮ ਦੇ ਨਾਮ ‘ਤੇ ਭੜਕਾਉਣ ਅਤੇ ਵੱਖਵਾਦੀ ਹੋ ਕੇ ਚੱਲਣ ਲਈ ਉਤਸਾਹਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਮਾਨ ਨੇ ਤਿਰੰਗੇ ਝੰਡੇ ਲਈ ਅਪਮਾਨਜਨਕ ਸ਼ਬਦ ਵਰਤੇ ਸਨ ਅਤੇ ਤਿਰੰਗੇ ਨੂੰ ਫ਼ਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧੀ ਵਿਜੈ ਕਪੂਰ ਵੱਲੋਂ ਪੁਲਸ ਪ੍ਰਸ਼ਾਸ਼ਨ ਨੂੰ ਲਿਖ਼ਤੀ ਦਰਖਾਸਤ ਦੇ ਕੇ ਮਾਨ ਦੇ ਖਿਲਾਫ ਮੁੱਕਦਮਾ ਦਰਜ ਕਰਨ ਲਈ ਕਿਹਾ ਗਿਆ ਸੀ, ਪਰੰਤੂ ਉਸ ਉਤੇ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਇਲਾਵਾ ਵੀ ਉਸ ਵੱਲੋਂ ਅਤੇ ਕੁਝ ਹੋਰ ਸਿਆਸੀ ਆਗੂਆਂ ਵੱਲੋਂ ਆਪਣੇ ਸਿਆਸੀ ਹਿਤਾਂ ਲਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਅੱਤਵਾਦੀਆਂ, ਜਿਨ੍ਹਾਂ ਨੂੰ ਬੰਦੀ ਸਿੰਘਾਂ ਦਾ ਨਾਮ ਦਿੱਤਾ ਜਾ ਰਿਹਾ ਹੈ, ਦੀ ਰਿਹਾਈ ਦੀ ਵਕਾਲਤ ਕੀਤੀ ਗਈ ਸੀ । ਵਿਜੈ ਕਪੂਰ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਲਿਖਤੀ ਰੂਪ ਵਿੱਚ ਅੱਤਵਾਦੀਆਂ ਦੀ ਰਿਹਾਈ ਦੀ ਅਪੀਲ ਖਿਲਾਫ ਇਤਰਾਜ ਕੀਤਾ ਸੀ ਤੇ ਇਹ ਬੇਨਤੀ ਕੀਤੀ ਸੀ ਕੇ ਜਦੋਂ ਤਕ ਨਿਰਦੋਸ਼ ਲੋਕਾਂ ‘ਤੇ ਹੋਏ ਅੱਤਿਆਚਾਰ ਦਾ ਇਨਸਾਫ ਨਹੀਂ ਹੋ ਜਾਂਦਾ, ਉਦੋਂ ਤੱਕ ਜੇਲ੍ਹਾਂ ਵਿਚ ਬੰਦ ਅੱਤਵਾਦੀਆਂ ਨੂੰ ਰਿਹਾ ਨਾ ਕੀਤਾ ਜਾਵੇ।
ਵਿਜੈ ਕਪੂਰ ਨੇ ਕਿਹਾ ਕਿ ਮਾਨ ਨੇ ਕੌਮ ਦੀ ਤਰੱਕੀ ਲਈ ਜਾਂ ਪੰਜਾਬੀ ਸੂਬੇ ਦੀ ਤਰੱਕੀ ਲਈ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ ਤੇ ਹਮੇਸ਼ਾ ਭੜਕਾਊ ਭਾਸ਼ਣ ਦੇ ਕੇ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਨੂੰ ਇਕ ਵਾਰੀ ਫੇਰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੁੱਟਣਾ ਚਾਹੁੰਦਾ ਹੈ ਅਤੇ ਉਸ ਵੱਲੋਂ ਕੀਤੇ ਜਾਣ ਵਾਲੇ ਮਾੜੇ ਪ੍ਰਚਾਰ ਕਾਰਨ ਹੀ ਸੰਗਰੂਰ ਵਿਖੇ ਸ੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਖਾਲਿਸਤਾਨ ਹੱਕੀ ਨਾਅਰੇ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਫੌਰੀ ਤੌਰ ‘ਤੇ ਇਸ ਉਤੇ ਐਕਸ਼ਨ ਲੈ ਕੇ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਫੇਰ ਤੋਂ ਖਰਾਬ ਨਾ ਹੋ ਸਕੇ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਸਥਿਤ ਮੰਦਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਤਾਂ ਕਿ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਮਰਨਜੀਤ ਸਿੰਘ ਮਾਨ ਰੂਪੀ ਫਿਰਕਾਪ੍ਰਸਤ ਤੇ ਵੱਖਵਾਦੀ ਸੋਚ ਵਾਲੇ ਵਿਅਕਤੀ ਦੀਆਂ ਗੱਲਾਂ ਵਿੱਚ ਆ ਕੇ ਉਸਨੂੰ ਵੋਟ ਨਾ ਪਾਉਣ ਤਾਂ ਕਿ ਪੰਜਾਬ ਦਾ ਮਾਹੌਲ ਕਿਧਰੇ ਫੇਰ ਤੋਂ ਖਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੱਤਵਾਦ ਦੇ ਸਮੇਂ ਤੋਂ ਫਿਰਕਾਪ੍ਰਸਤੀ ਦੇ ਖਿਲਾਫ ਲੜਦੀ ਰਹੀ ਹੈ ਤੇ ਅੱਗੇ ਵੀ ਅਜਿਹੇ ਲੋਕਾਂ ਖਿਲਾਫ ਲੜਦੀ ਰਹੇਗੀ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤੇ ਪੰਜਾਬ ਵਿੱਚ ਵੱਸਦੇ ਹਿੰਦੂਆਂ ਦੇ ਹੱਕਾਂ ਦਾ ਘਾਨ ਨਾ ਹੋਵੇ। ਇਸ ਮੀਟਿੰਗ ਵਿੱਚ ਦਰਵੇਸ਼ ਗੋਇਲ, ਸੈਕਟਰੀ ਪੰਜਾਬ, ਰਾਜੇਸ਼ ਕੁਮਾਰ ਗੁਪਤਾ (ਮੀਨਾ), ਜ਼ਿਲਾ ਪ੍ਰਧਾਨ ਪਟਿਆਲਾ, ਬਲਜੀਤ ਸਿੰਘ ਧੀਮਾਨ ਜ਼ਿਲਾ ਉਪ ਪ੍ਰਧਾਨ , ਦੀਪਕ ਗੋਲੂ, ਜ਼ਿਲਾ ਉਪ ਪ੍ਰਧਾਨ, ਆਨੰਦ ਪ੍ਰਕਾਸ਼ ਗੁਪਤਾ, ਜ਼ਿਲਾ ਜਨਰਲ ਸਕੱਤਰ, ਆਸ਼ੀਸ਼ ਕਪੂਰ, ਯੁਵਾ ਨੇਤਾ, ਸੰਜੀਵ ਕੁਮਾਰ, ਸਾਹਿਲ ਖੰਨਾ, ਭੁਪਿੰਦਰ ਸਿੰਘ, ਦੀਪਾਂਸ਼ੁ ਤੇ ਹੋਰ ਵਿਅਕਤੀ ਹਾਜ਼ਰ ਸਨ। *Newsline Express*

Related Articles

Leave a Comment