newslineexpres

Home Chandigarh ਕੋਰੋਨਾ ਨੇ ਮੁੜ ਫ਼ੜੀ ਰਫ਼ਤਾਰ; 41 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ

ਕੋਰੋਨਾ ਨੇ ਮੁੜ ਫ਼ੜੀ ਰਫ਼ਤਾਰ; 41 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ

by Newslineexpres@1

ਕੋਰੋਨਾ ਨੇ ਮੁੜ ਫ਼ੜੀ ਰਫ਼ਤਾਰ; 41 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ

ਪਟਿਆਲਾ, 19 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ 41 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 25 ਪਟਿਆਲਾ ਸ਼ਹਿਰ, 4 ਬਲਾਕ ਕਾਲੋਮਾਜਰਾ, 3-3 ਬਲਾਕ ਭਾਦਸੋਂ, ਕੋਲੀ ਅਤੇ
ਰਾਜਪੂਰਾ, 2 ਕੇਸ ਸ਼ੁਤਰਾਣਾ ਅਤੇ 1 ਕੇਸ ਸਮਾਣਾ ਨਾਲ ਸਬੰਧਤ ਹੈ। ਇਸ ਸਮੇਂ ਕੁੱਲ ਐਕਟਿਵ ਕੇਸ 115 ਹਨ। ਜਿਲ੍ਹਾ ਐਪੀਡਿਮਾਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਵਾਰਸਾਂ ਨੂੰ 50 ਹਜਾਰ ਰੁ: ਦੀ ਐਕਸਗਰੇਸ਼ੀਆ ਗਰਾਂਟ ਦੇਣ ਲਈ ਬਣਾਈ ਕਮੇਟੀ ਵਲੋਂ ਜਿਲ੍ਹੇ ਵਿਚ 254 ਹੋਰ ਅਜਿਹੇ ਕੇਸ ਪਾਏ ਗਏ ਹਨ ਜਿਹਨਾਂ ਦੀ ਮੌਤ ਕੋਵਿਡ ਵਜੋਂ ਮੰਨੀ ਗਈ ਹੈ। ਇਸ ਨਾਲ ਜਿਲੇ੍ਹ ਵਿੱਚ ਕੋਵਿਡ ਮੌਤਾਂ ਦੀ ਕੁੱਲ਼ ਗਿਣਤੀ 1702 ਹੋ ਗਈ ਹੈ।

Related Articles

Leave a Comment