ਕੋਰੋਨਾ ਦਾ ਪ੍ਰਕੋਪ : ਪਟਿਆਲਾ ਜ਼ਿਲ੍ਹੇ ਵਿੱਚ 41 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 22 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ -ਜ਼ਿਲ੍ਹੇ ਵਿੱਚ ਪ੍ਰਾਪਤ 409 ਕੋਵਿਡ ਰਿਪੋਰਟਾਂ ਵਿਚੋਂ 41 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 26 ਪਟਿਆਲਾ ਸ਼ਹਿਰ, 1 ਨਾਭਾ, 1 ਸਮਾਣਾ, 2 ਰਾਜਪੁਰਾ, 5 ਕੋਲੀ, 2 ਕਾਲੋਮਾਜਰਾ, 1 ਹਰਪਾਲਪੁਰ, 2 ਦੁਧਨਸਾਧਾਂ ਅਤੇ 1 ਸ਼ੁਤਰਾਣਾਂ ਨਾਲ ਸਬੰਧਤ ਹੈ। ਇਸ ਸਮੇਂ ਜਿਲ੍ਹੇ ਵਿੱਚ ਕੁੱਲ ਐਕਟਿਵ ਕੇਸ 213 ਹਨ।