newslineexpres

Home Chandigarh ਇੱਕ ਹੋਰ ਸਕਾਰਾਤਮਕ ਸਰਵੇਖਣ ਨਾਲ, ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਹੋਏ ਸਹੀ ਸਾਬਤ

ਇੱਕ ਹੋਰ ਸਕਾਰਾਤਮਕ ਸਰਵੇਖਣ ਨਾਲ, ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਹੋਏ ਸਹੀ ਸਾਬਤ

by Newslineexpres@1

ਇੱਕ ਹੋਰ ਸਕਾਰਾਤਮਕ ਸਰਵੇਖਣ ਨਾਲ, ਕੈਪਟਨ ਅਮਰਿੰਦਰ ਸਿੰਘ ਮੁੜ ਤੋਂ ਹੋਏ ਸਹੀ ਸਾਬਤ

ਚੰਡੀਗੜ/ਪਟਿਆਲਾ, 22 ਜੁਲਾਈ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਾਮਵਰ ਨਿਰਪੱਖ ਅਤੇ ਸੁਤੰਤਰ ਏਜੰਸੀਆਂ ਦੁਆਰਾ ਵਾਰ-ਵਾਰ ਕੀਤੇ ਗਏ ਸਰਵੇਖਣਾਂ ਨੇ ਉਨ੍ਹਾਂ ਦੁਆਰਾ ਸਾਡੇ ਚਾਰ ਸਾਲਾਂ ਵਿੱਚ ਕੀਤੇ ਕੰਮਾਂ ਉੱਤੇ ਮੋਹਰ ਲਗਾ ਦਿੱਤੀ ਹੈ ਅਤੇ ਉਨ੍ਹਾਂ ਦੁਆਰਾ ਕੀਤੇ ਚੰਗੇ ਕੰਮਾਂ ਦਾ ਮੁੜ ਤੋਂ ਪ੍ਰਮਾਣ ਦਿੱਤਾ ਹੈ। ਇਹ ਸਰਵੇਖਣ ਦਰਸਾਉਂਦੇ ਹਨ ਕਿ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸਿੱਖਿਆ, ਵਪਾਰ, ਨਿਵੇਸ਼ ਜਾਂ ਨਵੀਨਤਾ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੈਪਟਨ ਅਮਰਿੰਦਰ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ‘ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿੱਥੇ ਪੰਜਾਬ, ਇੰਡੀਆ ਇਨੋਵੇਟਿਵ ਇੰਡੈਕਸ 2021 ਦੀ ਸ਼੍ਰੇਣੀ ਵਿੱਚ ਚਾਰ ਸਥਾਨ ਉਪਰ ਵੱਲ ਵਧਿਆ ਹੈ, ਜਦਕਿ ਇਸ ਦੇ ਮੁਕਾਬਲੇ ਦਿੱਲੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ ਵਿੱਚ ਇੱਕ ਕਦਮ ਹੇਠਾਂ ਆ ਗਈ ਹੈ।

ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਜਾਰੀ ਕੀਤੀ ਬਿਜ਼ਨਸ ਰਿਫਾਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਅਨੁਸਾਰ ਪੰਜਾਬ ਦੇਸ਼ ਦੇ ਚੋਟੀ ਦੇ ਸੱਤ ਰਾਜਾਂ ਵਿੱਚ ਸ਼ਾਮਲ ਹੈ, ਜੋ ਕਿ ਦਿੱਲੀ ਤੋਂ ਬਹੁਤ ਅੱਗੇ ਹੈ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਸਿੱਖਿਆ ਸਰਵੇਖਣ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਪੰਜਾਬ ਨੇ ਸਿੱਖਿਆ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕੀਤਾ, ਜਦੋਂ ਕਿ ਦਿੱਲੀ ਨੇ ਇਸ ਮਾਪਦੰਡ ਵਿੱਚ ਬੁਰੀ ਤਰ੍ਹਾਂ ਪ੍ਰਦਰਸ਼ਨ ਕੀਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ, ਇਹ ਪ੍ਰਦਰਸ਼ਨ ਸੂਚਕ ਅੰਕ ਦੇ ਵੱਖ-ਵੱਖ ਮਾਪਦੰਡਾਂ ਦੀਆਂ ਕੁਝ ਉਦਾਹਰਣਾਂ ਹਨ। ਉਨ੍ਹਾਂ ਕਿਹਾ, ਇੱਕ ਵਾਰ ਸਿਹਤ ਸੰਭਾਲ ਬਾਰੇ ਸਰਵੇਖਣ ਵੀ ਆ ਜਾਣ ਦਵੋ, ਖਾਸ ਕਰਕੇ ਕੋਵਿਡ ਦੇ ਸਮੇਂ ਦੌਰਾਨ, ਉਸ ਵਿੱਚ ਵੀ ਪੰਜਾਬ ਵੀ ਸਭ ਤੋਂ ਅੱਗੇ ਆਵੇਗਾ।

ਪੰਜਾਬ ਵਿੱਚ ਦਿੱਲੀ ਮਾਡਲ ਅਪਣਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ‘ਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਸਮੇਤ ਵਿਕਾਸ ਦੇ ਹਰ ਖੇਤਰ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਪੰਜਾਬ ਮਾਡਲ ਨੂੰ ਬਿਹਤਰ ਢੰਗ ਨਾਲ ਅਪਣਾਉਣਾ ਚਾਹੀਦਾ ਹੈ, ਜਿਸ ਨੂੰ ਹਾਲੇ ਤੱਕ ‘ਆਪ’ ਆਪਣੇ ਵਿਕਾਸ ਦੇ ਮਾਡਲ ਦਾ ਪ੍ਰਮੁੱਖ ਬਿੰਦੂ ਹੋਣ ਦਾ ਦਾਅਵਾ ਕਰਦੀ ਆ ਰਹੀ ਹੈ। ਕੈਪਟਨ ਅਮਰਿੰਦਰ ਨੇ ਕਾਂਗਰਸ ‘ਚ ਆਪਣੇ ਸਾਬਕਾ ਪਾਰਟੀ ਸਹਿਯੋਗੀਆਂ ‘ਤੇ ਵੀ ਚੁਟਕੀ ਲਈ, ਜਿਨ੍ਹਾਂ ਨੇ ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਸਾਰੇ ਕੰਮਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਜੇਕਰ ਉਨ੍ਹਾਂ ਨੇ ਸਾਡੇ ਕੀਤੇ ਹਰ ਕੰਮ ਤੋਂ ਇਨਕਾਰ ਨਾ ਕੀਤਾ ਹੁੰਦਾ ਤਾਂ ਕਾਂਗਰਸ ਪਾਰਟੀ ਅੱਜ ਬਿਹਤਰ ਸਥਿਤੀ ‘ਚ ਹੁੰਦੀ।

Related Articles

Leave a Comment