newslineexpres

Joe Rogan Podcasts You Must Listen
Home Latest News ???? ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਵੱਲੋਂ ਮੱਸਿਆ ਦੇ ਦਿਹਾੜੇ ਮੌਕੇ ਸਮਾਗਮ

???? ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਵੱਲੋਂ ਮੱਸਿਆ ਦੇ ਦਿਹਾੜੇ ਮੌਕੇ ਸਮਾਗਮ

by Newslineexpres@1

???? ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਵੱਲੋਂ ਮੱਸਿਆ ਦੇ ਦਿਹਾੜੇ ਮੌਕੇ ਸਮਾਗਮ

???? ਜਿਲ੍ਹਾ ਲੋਕ ਸੰਪਰਕ ਅਧਿਕਾਰੀ ਹਰਦੇਵ ਸਿੰਘ ਆਸੀ ਦਾ ਕੀਤਾ ਸਨਮਾਨ

ਫੋਟੋ ਕੈਪਸ਼ਨ : ਡੀ.ਪੀ.ਆਰ.ਓ ਹਰਦੇਵ ਸਿੰਘ ਆਸੀ ਨੂੰ ਸਨਮਾਨਿਤ ਕਰਦੇ ਹੋਏ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਦੇ ਅਹੁਦੇਦਾਰ। Newsline Express

ਪਟਿਆਲਾ, 28 ਜੁਲਾਈ – ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਸ੍ਰੀ ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਵੱਲੋਂ ਮਹੀਨਾਵਾਰ ਮੱਸਿਆ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮੰਦਿਰ ਟਰੱਸਟ ਚੇਅਰਮੈਨ ਬਚਨ ਸਿੰਘ ਹੁੰਝਣ ਅਤੇ ਪ੍ਰਧਾਨ ਕਾਕਾ ਸਿੰਘ ਮੈਹਣੇ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਪੂਜਾ ਅਤੇ ਹਵਨ ਬਾਬੂ ਰਾਮ, ਕਿਸ਼ਨ ਰਲਹਣ ਵੱਲੋਂ ਕਰਵਾਈ ਗਈ। ਇਸ ਮੌਕੇ ਹਰਦੇਵ ਸਿੰਘ ਆਸੀ ਡੀ.ਪੀ.ਆਰ.ਓ. ਪਟਿਆਲਾ ਵੱਲੋਂ ਵੀ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਿਰ ਵਿਖੇ ਹਾਜ਼ਰੀ ਲਗਵਾਈ ਗਈ। ਸਮੁੱਚੀ ਟਰੱਸਟ ਮੈਂਬਰਸ਼ਿਪ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਸਪਾਲ, ਸੁਰਜੀਤ ਸਿੰਘ ਮਹਿਲ, ਬਾਬੂ ਰਜਿੰਦਰ ਕੁਮਾਰ ਸੱਗੂ (ਮੀਤ ਪ੍ਰਧਾਨ), ਕੁਲਦੀਪ ਸਿੰਘ (ਖਜ਼ਾਨਚੀ), ਕੇਸਰ ਸਿੰਘ (ਮੈਨੇਜਰ), ਜਤਿੰਦਰ ਸਿੰਘ (ਜਰਨਲ ਸਕੱਤਰ), ਗੁਰਸ਼ਰਨ ਸਿੰਘ ਸੀਨੀਅਰ ਮੈਂਬਰ, ਬਾਬੂ ਰਮੇਸ਼ ਧੀਮਾਨ, ਮਨਜੀਤ ਸਿੰਘ, ਜਗਜੀਤ ਸਿੰਘ ਸੱਗੂ ਆਦਿ ਟਰੱਸਟ ਮੈਂਬਰ ਵੀ ਹਾਜ਼ਰ ਸਨ।

Related Articles

Leave a Comment