???? ਪਟਿਆਲਾ ਦੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼੍ਰੀ ਹਨੂੰਮਾਨ ਚਾਲੀਸਾ ਪ੍ਰਤੀਯੋਗਿਤਾ ਆਯੋਜਿਤ
???? ਪ੍ਰਿੰਸੀਪਲ ਸਰਲਾ ਭਟਨਾਗਰ ਨੇ ਜੇਤੂਆਂ ਤੇ ਪ੍ਰਤੀਭਾਗੀਆਂ ਨੂੰ ਕੀਤਾ ਸਨਮਾਨਿਤ…
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਦੇ ਪ੍ਰਸਿੱਧ ਸਕੂਲ ” ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ” ਵਿਖੇ ਸ੍ਰੀ ਹਨੂੰਮਾਨ ਚਾਲੀਸਾ ਪ੍ਰਤੀਯੋਗਿਤਾ ਦਾ ਆਯੋਜਨ ਕਰਵਾਇਆ ਗਿਆ। ਤਿੰਨ ਪੜਾਵਾਂ ਵਿੱਚ ਕਰਵਾਈ ਇਸ ਪ੍ਰਤੀਯੋਗਿਤਾ ਦੇ ਪਹਿਲੇ ਪੜਾਅ ਵਿੱਚ 312 ਵਿੱਚੋਂ 70 ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਦੂਜੇ ਪੜਾਅ ਵਿੱਚ 70 ਵਿੱਚੋਂ 27 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਦਕਿ ਤੀਜੇ ਅਤੇ ਅੰਤਿਮ ਪੜਾਅ ਵਿੱਚ 27 ਵਿਦਿਆਰਥੀਆਂ ਨੇ ਭਾਗ ਲਿਆ। ਆਖ਼ਰੀ ਪੜਾਅ ਵਿੱਚ ਤਿੰਨ ਗਰੁੱਪਾਂ ਵਿੱਚ ਪੰਜਵੀਂ ਤੋਂ ਸੱਤਵੀਂ (ਗਰੁੱਪ -1), ਅੱਠਵੀਂ ਤੋਂ ਦਸਵੀਂ (ਗਰੁੱਪ -2) ਅਤੇ ਗਿਆਰਵੀਂ ਤੇ 12ਵੀਂ (ਗਰੁੱਪ -3) ਦੇ ਮੁਕਾਬਲੇ ਕਰਵਾਏ ਗਏ।
ਇਸ ਪ੍ਰਤੀਯੋਗਿਤਾ ਦੇ ਗਰੁੱਪ-1 ਵਿੱਚ ਸੱਤਵੀਂ ਜਮਾਤ ਦੀ ਸ਼ਾਲੂ ਪਹਿਲੇ, ਆਦਿੱਤਯ ਦੁੱਜੇ ਅਤੇ ਸਨੇਹਾ ਤੀਜੇ ਸਥਾਨ ਉਤੇ ਰਹੇ ਜਦਕਿ ਗਰੁੱਪ-2 ਵਿਚ ਦਸਵੀਂ ਜਮਾਤ ਦੀਆਂ ਪੂਰਤੀ ਅਤੇ ਰਾਧਾ ਕ੍ਰਮਵਾਰ ਪਹਿਲੇ ਤੇ ਦੁੱਜੇ ਸਥਾਨ ਉਤੇ ਰਹੀਆਂ ਅਤੇ 9ਵੀਂ ਕਲਾਸ ਦੀ ਪ੍ਰੀਆ ਤੀਜੇ ਸਥਾਨ ਉਤੇ ਰਹੀ। ਇਸਤੋਂ ਅਲਾਵਾ ਗਰੁੱਪ-3 ਵਿੱਚ 12ਵੀਂ ਕਲਾਸ ਦੀਆਂ ਕੁਮਾਰੀ ਮੀਰਾ ਤੇ ਜਾਣਵੀ ਨੇ ਕ੍ਰਮਵਾਰ ਪਹਿਲਾ ਤੇ ਦੁੱਜਾ ਸਥਾਨ ਹਾਸਲ ਕੀਤਾ ਅਤੇ 11ਵੀਂ ਕਲਾਸ ਦੇ ਮਨੀਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਦੇ ਸ਼ੁੱਧ ਉਚਾਰਨ ਅਤੇ ਸਨਾਤਨ ਸੰਸਕ੍ਰਿਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਿੱਖਿਅਤ ਕਰਨਾ ਹੈ।
ਕਮਾਲ ਦੀ ਗੱਲ ਹੈ ਕਿ ਸਕੂਲ ਵਿਖੇ ਮੰਗਲਵਾਰ ਦੀ ਪ੍ਰਾਰਥਨਾ ਸਭਾ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਪਹਿਲਾਂ ਤੋਂ ਹੀ ਕੀਤਾ ਜਾਂਦਾ ਹੈ। ਇਸ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਬੜੀ ਸ਼ਰਧਾ, ਵਿਸ਼ਵਾਸ ਤੇ ਉਤਸ਼ਾਹ ਨਾਲ ਭਾਗ ਲਿਆ।
ਜ਼ਿਕਰਯੋਗ ਹੈ ਕਿ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਜੇਤੂਆਂ ਨੂੰ ਇਨਾਮ ਵੰਡ ਕੇ ਵਿਦਿਆਰਥੀਆਂ ਦੀ ਹੌਸਲਾਅਫਜਾਈ ਕੀਤੀ ਅਤੇ ਨਾਲ ਹੀ ਸਾਰੇ ਪ੍ਰਤੀਯੋਗੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਗਿਆ।
Newsline Express