????ਪਟਿਆਲਾ ਦੇ DC ਸਾਕਸ਼ੀ ਸਾਹਨੀ ਨੂੰ ਹੋਇਆ ਕੋਰੋਨਾ
ਪਟਿਆਲਾ, 31 ਜੁਲਾਈ – ਪਟਿਆਲਾ ਦੇ ਡੀ ਸੀ ਸਾਕਸ਼ੀ ਸਾਹਨੀ ਨੂੰ ਕੋਰੋਨਾ ਹੋ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰਕੇ ਦਿੱਤੀ। ਟਵੀਟ ਕਰਦਿਆਂ ਉਹਨਾਂ ਨੇ ਕਿਹਾ ਕਿ, “ਮੇਰੀ ਅੱਜ ਕੋਵਿਡ ਰਿਪੋਰਟ ਪੋਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਮੈਂ ਪ੍ਰੋਟੋਕੋਲ ਦੇ ਅਨੁਸਾਰ ਇਕਾਂਤਵਾਸ ਹੋ ਗਈ ਹਾਂ। ਮੈਂ ਅਪੀਲ ਕਰਦੀ ਹਾਂ ਕਿ ਕੋਈ ਵੀ ਜੋ ਮੇਰੇ ਸੰਪਰਕ ਵਿੱਚ ਆਇਆ ਸੀ, ਆਪਣਾ ਟੈਸਟ ਕਰਵਾ ਲੈਣ।”