???? ਮੋਗਾ ਵਿੱਚ ਜਵੈਲਰ ਦੀ ਦੁਕਾਨ ਉਤੇ ਹੋਈ ਡਕੈਤੀ; ਗੋਲੀਆਂ ਮਾਰ ਕੇ ਸੋਨੇ ਦੇ ਵਪਾਰੀ ਦੀ ਹੱਤਿਆ ਦੇ ਰੋਸ ਵਿੱਚ ਪਟਿਆਲਾ ਸ਼ਹਿਰ ਦੇ ਸਮੂਹ ਸਰਾਫਾਂ ਤੇ ਸੁਨਿਆਰਾਂ ਨੇ ਕੀਤਾ ਬਾਜ਼ਾਰ ਬੰਦ
???? ਵਿਧਾਇਕ ਅਜੀਤਪਾਲ ਕੋਹਲੀ ਨੇ ਜਵੈਲਰਜ਼ ਨਾਲ ਕੀਤੀ ਮੁਲਾਕਾਤ
???? ਸਮੁੱਚੀ ਸਰਾਫਾ ਮਾਰਕੀਟ ਨੂੰ ਮੁਕੰਮਲ ਸੀਸੀਟੀਵੀ ਤੇ ਪੀਸੀਆਰ ਸੁਵਿਧਾ ਮਿਲੇਗੀ : ਅਜੀਤਪਾਲ ਕੋਹਲੀ
ਪਟਿਆਲਾ, 13 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਬੀਤੇ ਦਿਨ ਮੋਗਾ ‘ਚ ਸੋਨਾ ਖਰੀਦਣ ਦੇ ਬਹਾਨੇ ਏਸ਼ੀਆ ਜਵੈਲਰਜ਼ ਦੀ ਦੁਕਾਨ ‘ਚ ਲੁਟੇਰਿਆਂ ਵਲੋਂ ਦਾਖਲ ਹੋ ਕੇ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਪਟਿਆਲਾ ਸ਼ਹਿਰ ਦੇ ਸਮੁੱਚੇ ਸਰਾਫਾ ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ। ਆਪਣੇ ਕੋਲ ਬੁਲਾਉਣ ਦੀ ਬਜਾਏ ਵਿਧਾਇਕ ਕੋਹਲੀ ਖੁਦ ਇਨ੍ਹਾਂ ਜਵੈਲਰਾਂ ਕੋਲ ਪੁੱਜੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸੇ ਦਿਵਾਇਆ। ਇਨ੍ਹਾਂ ਇਕੱਠੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਸਾਡਾ ਕੋਈ ਵੀ ਜਿਊਲਰ ਸੁਰੱਖਿਅਤ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਦਿਨ ਦਿਹਾੜੇ ਗਹਿਣੇ ਲੁੱਟਣ ਸਮੇਤ ਜਾਨਲੇਵਾ ਹਮਲੇ ਲਗਾਤਾਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਸਵੇਰੇ ਘਰੋਂ ਨਿਕਲਦੇ ਹਾਂ ਤਾਂ ਘਰ ਵਾਲੇ ਵੀ ਕਹਿਣ ਲੱਗ ਜਾਂਦੇ ਹਨ ਕਿ ਤੁਸੀਂ ਸ਼ਾਮ ਨੂੰ ਜਲਦੀ ਘਰ ਆ ਜਾਇਓ।
ਪੰਜਾਬ ਵਿੱਚ ਨਿੱਤ ਦਿਨ ਲੁੱਟਮਾਰ ਕਰਨ ਲਈ ਜਾਨਲੇਵਾ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਹਾਲਤ ਅਜਿਹੀ ਬਣ ਗਈ ਹੈ ਕਿ ਦੁਕਾਨ ’ਤੇ ਬੈਠਣਾ ਵੀ ਸੁਰੱਖਿਅਤ ਨਹੀਂ ਹੈ। ਪ੍ਰਸ਼ਾਸਨ ਨੂੰ ਪਹਿਲਾਂ ਸਾਡੀ ਸੁਰੱਖਿਆ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣਾ ਕਾਰੋਬਾਰ ਕਰ ਸਕੀਏ। ਇਨ੍ਹਾਂ ਮੰਗਾਂ ‘ਤੇ ਗੋਰ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਭਰੋਸਾ ਦਿਵਾਇਆ ਕਿ ਸਰਾਫਾ ਮਾਰਕੀਟ ਅਤੇ ਆਸ ਪਾਸ ਦੀਆਂ ਨਾਲ ਲਗਦੀਆਂ ਹੋਰ ਮਾਰਕੀਟ ਨੂੰ ਵੀ ਸੀ ਸੀ ਟੀ ਵੀ ਨਾਲ ਲੈਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੀ ਸੀ ਆਰ ਸੇਵਾ ਵਧਾਈ ਜਾਏਗੀ ਅਤੇ ਨਾਲ ਹੀ ਜਿਹੜਾ ਹਥਿਆਰ ਦਾ ਲਾਈਸੈਂਸ ਅਪਲਾਈ ਕਰੋਂਗੇ, ਉਹ ਕਾਨੂੰਨਨ ਪ੍ਰਕਿਰਿਆ ਰਾਹੀਂ ਜਲਦੀ ਮੁਹਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਸੁਰੱਖਿਆ ਨੂੰ ਲੈ ਕੇ ਹੋਰ ਵੀ ਕੋਈ ਮੰਗ ਹੋਏਗੀ ਤਾਂ ਉਹ ਵੀ ਤੁਰੰਤ ਪੂਰੀ ਕੀਤੀ ਜਾਵੇਗੀ। ਇਸ ਦੌਰਾਨ ਰਾਜੂ ਸਾਹਨੀ, ਪੁਨੀਤ ਬੁੱਧੀ ਰਾਜਾ, ਜਗਤਾਰ ਜੱਗੀ, ਜਗਦੀਸ਼ ਜਵੈਲਰ, ਦਰਸਨ ਜਵੈਲਰ, ਵਰਮਾ ਜਵੈਲਰ, ਖੰਨਾ ਡਾਇਮੰਡ, ਸ੍ਰੀ ਰਾਮ ਜਵੈਲਰ ਲੱਕੀ ਜਵੈਲਰਜ਼, ਰਾਮ ਸਿੰਘ ਮਨਮੋਹਨ ਸਿੰਘ ਜਵੈਲਰਜ਼ ਸਮੇਤ ਹੋਰ ਵੱਡੀ ਗਿਣਤੀ ‘ਚ ਦੁਕਾਨਦਾਰ ਮੌਜੂਦ ਸਨ। Newsline Express