newslineexpres

Home ਕਾਰੋਬਾਰ ???? ਅਗਲੀ ਪੀੜ੍ਹੀ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਨੂੰ ਛੱਡ ਕੇ ਇਲੈਕਟ੍ਰਿਕ ਵਾਹਨਾਂ ਦਾ ਹੀ ਉਪਯੋਗ ਕਰੇਗੀ

???? ਅਗਲੀ ਪੀੜ੍ਹੀ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਨੂੰ ਛੱਡ ਕੇ ਇਲੈਕਟ੍ਰਿਕ ਵਾਹਨਾਂ ਦਾ ਹੀ ਉਪਯੋਗ ਕਰੇਗੀ

by Newslineexpres@1

???? ਓਕੀਨਾਵਾ ਡੀਲਰਸ਼ਿਪ ਨੇ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਬਾਰੇ ਜਾਗਰੂਕ ਕਰਨ ਲਈ ਕੀਤੀ ਰੈਲੀ

???? ਸਮਾਜ ਸੇਵਕ ਵਿਜੇ ਕਪੂਰ ਨੇ ਰੈਲੀ ਨੂੰ ਦਿੱਤੀ ਹਰੀ ਝੰਡੀ

???? ਡਾਕਟਰਾਂ ਨੇ ਮੁਫਤ ਸਿਹਤ ਕੈਂਪ ਲਗਾ ਕੇ ਮਰੀਜ਼ਾਂ ਦੀ ਕੀਤੀ ਜਾਂਚ

???? ਇਲੈਕਟ੍ਰਿਕ ਵਾਹਨਾਂ ਦਾ ਉਪਯੋਗ ਸਮੇਂ ਦੀ ਲੋੜ ਮੁਤਾਬਕ ਬਹੁਤ ਸਸਤਾ ਤੇ ਜ਼ਰੂਰੀ : ਸ਼੍ਰੀਮਤੀ ਅੰਜੂ ਭੱਲਾ

???? ਅਗਲੀ ਪੀੜ੍ਹੀ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਨੂੰ ਛੱਡ ਕੇ ਇਲੈਕਟ੍ਰਿਕ ਵਾਹਨਾਂ ਦਾ ਹੀ ਉਪਯੋਗ ਕਰੇਗੀ : ਵਿਜੇ ਕਪੂਰ

ਪਟਿਆਲਾ, 3 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਪੈਟਰੋਲ, ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਹੁਣ ਸਾਡੀ ਅਗਲੀ ਪੀੜ੍ਹੀ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਨੂੰ ਛੱਡ ਕੇ ਬਿਜਲਈ ਵਾਹਨਾਂ, ਭਾਵ, ਇਲੈਕਟ੍ਰਿਕ ਵਾਹਨਾਂ ਦਾ ਹੀ ਉਪਯੋਗ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਸਮਾਜ ਸੇਵੀ ਅਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਪ੍ਰਧਾਨ ਵਿਜੇ ਕਪੂਰ ਨੇ ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇੱਥੇ ਬੀਤੇ ਦਿਨੀਂ ਓਕੀਨਾਵਾ ਇਲੈਕਟ੍ਰਿਕ ਸਕੂਟਰ ਡੀਲਰਸ਼ਿਪ ਦਿਵੇਕ ਇਲੈਕਟ੍ਰੋ ਵਰਲਡ ਵੱਲੋਂ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਬਾਰੇ ਜਾਗਰੂਕ ਕਰਨ ਲਈ ਆਯੋਜਿਤ ਇੱਕ ਵਿਸ਼ਾਲ ਰੈਲੀ ਨੂੰ ਹਰੀ ਝੰਡੀ ਦੇਣ ਲਈ ਉਚੇਚੇ ਤੌਰ ਉਤੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਸਮੇਂ ਦੀ ਜ਼ਰੂਰਤ ਹੈ ਅਤੇ ਲੋਕਾਂ ਦਾ ਧਿਆਨ ਇਸ ਵੱਲ ਆਕਰਸ਼ਿਤ ਹੋਣ ਲੱਗ ਪਿਆ ਹੈ।

   ਪਟਿਆਲਾ ਦੇ ਕੱਚਾ ਪਟਿਆਲਾ ਇਲਾਕੇ ਵਿਚ ਸਥਿਤ ਓਕੀਨਾਵਾ ਇਲੈਕਟ੍ਰਿਕ ਸਕੂਟਰ ਡੀਲਰਸ਼ਿਪ ਦਿਵੇਕ ਇਲੈਕਟ੍ਰੋ ਵਰਲਡ ਵੱਲੋਂ ਆਯੋਜਿਤ ਇਸ ਜਾਗਰੂਕਤਾ ਰੈਲੀ ਦੇ ਮੁੱਖ ਮਹਿਮਾਨ ਵਿਜੇ ਕਪੂਰ ਨੇ ਦਿਵੇਕ ਇਲੈਕਟ੍ਰੋ ਵਰਲਡ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। 

ਦਿਵੇਕ ਇਲੈਕਟਰੋ ਵਰਲਡ ਦੀ ਮਾਲਕ ਸ੍ਰੀਮਤੀ ਅੰਜੂ ਭੱਲਾ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਇਲੈਕਟ੍ਰਿਕ ਵਾਹਨਾਂ ਪ੍ਰਤੀ ਲੋਕਾਂ ਦੀ ਦਿਲਚਸਪੀ ਨੂੰ ਵਧਾਉਣਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਆਪਣੇ ਬਹੁਤ ਸਾਰੇ ਗਾਹਕਾਂ ਨੂੰ ਇਸ ਰੈਲੀ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ ਤਾਂ ਜੋ ਲੋਕ ਉਹਨਾਂ ਤੋਂ ਇਲੈਕਟ੍ਰਿਕ ਵਾਹਨ ਦੇ ਤਜ਼ਰਬੇ ਬਾਰੇ ਜਾਣ ਸਕਣ। ਉਨ੍ਹਾਂ ਕਿਹਾ ਕਿ ਓਕੀਨਾਵਾ ਸਿਰਫ਼ 14 ਰੁਪਏ ਵਿੱਚ 100 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ, ਜੋ ਕਿ ਸਮੇਂ ਦੀ ਲੋੜ ਮੁਤਾਬਕ ਬਹੁਤ ਸਸਤਾ ਅਤੇ ਢੁਕਵਾਂ ਹੈ। 

ਇਹ ਵਿਸ਼ਾਲ ਰੈਲੀ ਸਥਾਨਕ ਆਰਿਆ ਸਮਾਜ ਚੌਂਕ ਨੇੜੇ ਕੱਚਾ ਪਟਿਆਲਾ ਸਥਿਤ ਪ੍ਰਾਚੀਨ ਪਾਤਾਲੇਸ਼ਵਰ ਮੰਦਰ ਤੋਂ ਸ਼ੁਰੂ ਹੋ ਕੇ ਲਾਹੌਰੀ ਗੇਟ, ਮੋਦੀ ਕਾਲਜ, ਕਿਲਾ ਚੌਕ, ਸਰਹੰਦੀ ਬਾਜ਼ਾਰਾਂ ਵਿਚੋਂ ਲੰਘਦੀ ਹੋਈ ਵਾਪਿਸ ਕੱਚਾ ਪਟਿਆਲਾ ਵਿਖੇ ਸਮਾਪਤ ਹੋਈ। ਇਸ ਰੈਲੀ ਵਿੱਚ ਸੈਂਕੜੇ ਲੋਕਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ।

 ਉਪਰੋਕਤ ਤੋਂ ਅਲਾਵਾ ਆਯੋਜਕਾਂ ਵੱਲੋਂ ਇਸ ਰੈਲੀ ਦੇ ਨਾਲ-ਨਾਲ ਇੱਕ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਗਿਆ। ਇਸ ਦੌਰਾਨ ਡਾ: ਅਮਨਦੀਪ ਗਰਗ ਨੇ ਆਪਣੀ ਟੀਮ ਨਾਲ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ, ਖੂਨ ਦੀ ਜਾਂਚ ਕੀਤੀ ਅਤੇ ਸਿਹਤ ਸੰਬੰਧੀ ਲੋਕਾਂ ਨੂੰ ਲਈ ਸੁਝਾਅ ਵੀ ਦਿੱਤੇ। 

    ਦੱਸ ਦੇਈਏ ਕਿ ਇਲੈਕਟ੍ਰੋ ਵਾਹਨ ਰੈਲੀ ਦਾ ਲੋਗੋ “ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਓ ” ਰੱਖਿਆ ਗਿਆ ਸੀ। ਇਸ ਰੈਲੀ ਵਿੱਚ ਮਹਿੰਦਰ ਭੱਲਾ ਗੈਸਟ ਆਫ਼ ਆਨਰ, ਅਜੈ ਕਪੂਰ, ਆਯੂਸ਼ ਰਾਵਤ ਸਰਵਿਸ ਇੰਜੀਨੀਅਰ, ਕ੍ਰਿਸ਼ਨ ਕੁਮਾਰ ਵਰਮਾ, ਜੀਵਨ ਕੁਮਾਰ ਬਾਂਸਲ, ਨਰੇਸ਼ ਸਚਦੇਵਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।               Newsline Express

Related Articles

Leave a Comment