????ਤੁਸੀਂ ਘਰ ‘ਚ ਕਿੰਨਾ GOLD ਰੱਖ ਸਕਦੇ ਹੋ? ਜਾਣੋ ਲਿਮਟ
ਨਵੀਂ ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀਂ ਕਿੰਨਾ ਸੋਨਾ ਆਪਣੇ ਕੋਲ ਰੱਖ ਸਕਦੇ ਹੋ? ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਘਰ ਵਿੱਚ ਸੋਨਾ ਰੱਖਣ ਦੀ ਸੀਮਾ ਤੈਅ ਕਰ ਦਿੱਤੀ ਹੈ। ਆਦਮੀ ਆਪਣੇ ਕੋਲ ਸਿਰਫ 100 ਗ੍ਰਾਮ ਸੋਨਾ ਰੱਖ ਸਕਦਾ ਹੈ। ਇੱਕ ਅਣਵਿਆਹੀ ਔਰਤ 250 ਗ੍ਰਾਮ ਸੋਨਾ ਆਪਣੇ ਕੋਲ ਰੱਖ ਸਕਦੀ ਹੈ ਅਤੇ ਇੱਕ ਵਿਆਹੀ ਔਰਤ ਵੱਧ ਤੋਂ ਵੱਧ 500 ਗ੍ਰਾਮ ਸੋਨਾ ਆਪਣੇ ਕੋਲ ਰੱਖ ਸਕਦੀ ਹੈ। ਇਹ ਸੋਨੇ ਦੀ ਉਹ ਮਾਤਰਾ ਹੈ ਜਿਸ ਦੇ ਸਬੂਤ ਨਾ ਹੋਣ ‘ਤੇ ਵੀ ਤੁਸੀਂ ਘਰ ‘ਚ ਰੱਖ ਸਕਦੇ ਹੋ। ਤੁਹਾਡੇ ਘਰ ਦੀ ਤਲਾਸ਼ੀ ਲੈਣ ‘ਤੇ ਵੀ ਇੰਨੀ ਮਾਤਰਾ ਵਿੱਚ ਸੋਨਾ ਮਿਲਣ ‘ਤੇ ਉਸ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ।
ਜੇਕਰ ਤੁਹਾਨੂੰ ਤੋਹਫ਼ੇ ਵਜੋਂ ਸੋਨੇ ਦੇ ਗਹਿਣੇ ਮਿਲੇ ਹਨ ਜਾਂ 50,000 ਰੁ: ਤੋਂ ਘੱਟ ਕੀਮਤ ਦੇ ਗਹਿਣੇ ਮਿਲੇ ਹਨ, ਤਾਂ ਇਹ ਟੈਕਸਯੋਗ ਨਹੀਂ ਹੈ। ਪਰ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਇਹ ਤੋਹਫ਼ੇ ਜਾਂ ਵਿਰਾਸਤ ਵਿੱਚ ਮਿਲਿਆ ਹੈ। ਵਿਰਾਸਤ ਵਿੱਚ ਮਿਲੇ ਸੋਨੇ ਲਈ, ਇਸ ਦਾ ਜ਼ਿਕਰ ਪਰਿਵਾਰਕ ਸਮਝੌਤੇ ਜਾਂ ਵਸੀਅਤ ਵਿਚ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੋਹਫ਼ੇ ਵਿਚ ਮਿਲੇ ਸੋਨੇ ਲਈ ਦੇਣ ਵਾਲੇ ਦੇ ਨਾਂ ‘ਤੇ ਰਸੀਦ ਹੋਣੀ ਚਾਹੀਦੀ ਹੈ।