ਰਾਘਵ ਚੱਢਾ ਵੱਲੋਂ ਮੋਬਾਈਲ ਨੰਬਰ ਜਾਰੀ; ਪੰਜਾਬੀਆਂ ਨੂੰ ਸੁਝਾਅ ਦੇਣ ਦੀ ਕੀਤੀ ਅਪੀਲ
ਚੰਡੀਗੜ੍ਹ, 7 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਅਨੋਖੀ ਪਹਿਲ ਕਰਦਿਆਂ ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਹੁਣ ਸਿੱਧੇ ਖ਼ੁਦ ਹੀ ਮੇਰੇ ਨਾਲ ਆਪਣੀ ਗੱਲ ਕਰ ਸਕੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਕਿਸਾਨਾਂ ਦੀ ਮੁੱਖ ਮੰਗ MSP ਦਾ ਮੁੱਦਾ ਰਾਜ ਸਭਾ ‘ਚ ਚੁੱਕਿਆ ਸੀ।