newslineexpres

Home ਪੰਜਾਬ ਵੀਰ ਹਕੀਕਤ ਰਾਏ ਸਕੂਲ ਵਿਚ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ

ਵੀਰ ਹਕੀਕਤ ਰਾਏ ਸਕੂਲ ਵਿਚ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ

by Newslineexpres@1

ਸਕੂਲੀ ਵਿਦਿਆਰਥੀਆਂ ਨੇ ਕੱਢੀ ਤਿਰੰਗਾ ਯਾਤਰਾ

ਪਟਿਆਲਾ, 15 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ 75 ਵਾਂ ਅੰਮ੍ਰਿਤ ਮਹੋਤਸਵ ਸੁਤੰਤਰਤਾ ਦਿਵਸ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਸਚਿਨ ਸ਼ਰਮਾ, ਚੇਅਰਮੈਨ ਗਊ ਸੇਵਾ ਕਮਿਸ਼ਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਸਕੂਲ ਸਭਾ ਮੈਂਬਰਾ ਵਲੋ ਉਨ੍ਹਾਂ ਨੂੰ ਬੁੱਕੇ ਭੇਟ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਸਚਿਨ ਸ਼ਰਮਾ ਦੁਆਰਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਸਕੂਲ ਦੇ ਐੱਨ.ਐੱਸ.ਐੱਸ. ਯੂਨਿਟ, ਐਨ.ਸੀ.ਸੀ ਯੂਨਿਟ ਤੇ ਸਕਾਊਟਸ ਤੇ ਗਾਈਡਜ਼ ਯੂਨਿਟ ਦੇ ਵਿਦਿਆਰਥੀਆਂ ਵੱਲੋਂ ਬੜੀ ਸ਼ਾਨਦਾਰ ਪਰੇਡ ਕਰਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾ ਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਕੂਲ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੁਆਰਾ ਵਲੋਂ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਤਿਰੰਗਾ ਉੱਚਾ ਰਹੇ ਹਮਾਰਾ, ਤਿਰੰਗਾ ਸਾਨੂੰ ਜਾਨ ਤੋਂ ਪਿਆਰਾ ਦੇ ਨਾਅਰੇ ਲਗਾਉਂਦੇ ਹੋਏ ਤਿਰੰਗਾ ਯਾਤਰਾ ਕੱਢੀ ਗਈ।ਵਿਦਿਆਰਥੀਆਂ ਨੇ ਨਾਅਰਿਆਂ ਦੇ ਨਾਲ ਵਾਤਾਵਰਣ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਗੁੰਜਾ ਦਿੱਤਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਜਪਾਨ ਤੋਂ ਦੇਸ਼ਭਗਤੀ ਅਤੇ ਵਗਦੀ ਨਦੀ ਤੋਂ ਅਨੁਸ਼ਾਸਨ ਸਿੱਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਪਿਆਰ ਦੇ ਅਸਲ ਅਰਥ ਸਮਝਾਏ। ਇਸ ਮੌਕੇ ਮੁੱਖ ਮਹਿਮਾਨ ਸਚਿਨ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਦੇਸ਼ ਭਗਤੀ ਦੇ ਨਾਲ ਨਾਲ ਰੁੱਖ ਲਗਾਉਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਵਿਦਿਆਥੀਆਂ ਨੂੰ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਸ੍ਰੀ ਹਰਿੰਦਰ ਗੁਪਤਾ ਨੇ ਦੇਸ਼ ਲਈ ਜਿਊਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਭਾ ਦੇ ਪ੍ਰਧਾਨ ਸ੍ਰੀ ਵਿਪਿਨ ਸ਼ਰਮਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਗਿਆਨ ਚੰਦ ਰਤਨ, ਵਾਈਸ ਪ੍ਰੈਜ਼ੀਡੈਂਟ ਸੁਰਿੰਦਰ ਮੋਦਗਿਲ, ਜੁਆਇੰਟ ਸੈਕਟਰੀ ਜਤਿੰਦਰ ਸ਼ਰਮਾ, ਵਿਤ ਸੈਕਟਰੀ ਹਰਿੰਦਰ ਗੁਪਤਾ, ਸਟੋਰ ਇੰਚਾਰਜ ਦੀਪਕ ਸੇਠੀ, ਮਿੱਠੂ ਰਾਮ, ਪਵਨ ਲਟਾਵਾ, ਕੇ ਕੇ ਮੋਦਗਿਲ, ਅਰਵਿੰਦ ਗੁਪਤਾ, ਰਾਜੇਸ਼ ਕੁਮਾਰ, ਅਨਿਲ ਮਲਹੌਤਰਾ, ਸੰਜੀਵ ਤਿਵਾਰੀ, ਦਰਸ਼ਨ ਕੁਮਾਰ ਬਾਂਸਲ, ਰਾਜੂ ਸਾਹਨੀ ਹਾਜਰ ਰਹੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ 75ਵੇਂ ਸੁਤੰਤਰਤਾ ਅੰਮ੍ਰਿਤ ਮਹਾਂ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹਾਜਰ ਮਹਿਮਾਨਾਂ ਦਾ ਧੰਨਵਾਦ ਕੀਤਾ।
 
 

Related Articles

Leave a Comment