ਮੰਡੀ, 20 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕਾਂਗੜਾ ਵਿੱਚ ਜਿੱਥੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਚੱਕੀ ਵਾਲਾ ਰੇਲਵੇ ਪੁਲ ਟੁੱਟ ਗਿਆ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਵੀ ਮੀਂਹ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ। ਮੰਡੀ ਜ਼ਿਲੇ ਦੇ ਗੋਹਰ ਵਿਖੇ ਪ੍ਰਧਾਨ ਦਾ ਘਰ ਪਹਾੜ ਖਿਸਕਣ ਕਾਰਨ ਮਲਬੇ ਹੇਠ ਸੁੱਤੇ ਪਏ ਕੁੱਲ ਸੱਤ ਮੈਂਬਰ ਦੱਬ ਗਏ ਹਨ। ਅਜੇ ਤੱਕ ਕਿਸੇ ਦਾ ਵੀ ਪਤਾ ਨਹੀਂ ਲਗਿਆ ਹੈ। ਭਾਰੀ ਮੀਂਹ ਕਾਰਨ ਮੰਡੀ ਅਤੇ ਕੁੱਲੂ ਵਿੱਚ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਤਿੰਨ ਤਹਿਸੀਲਾਂ ਚੰਬਾ, ਡਲਹੌਜ਼ੀ, ਸਿੰਘੂਟਾ ਅਤੇ ਚੁਵਾੜੀ ਵਿੱਚ ਵਿਦਿਅਕ ਅਦਾਰੇ ਵੀ ਇੱਕ ਦਿਨ ਲਈ ਬੰਦ ਕਰ ਦਿੱਤੇ ਹਨ। ਮੰਡੀ ਜ਼ਿਲ੍ਹੇ ਵਿੱਚ ਹੁਣ ਤੱਕ ਮੀਂਹ ਕਾਰਨ ਸਭ ਤੋਂ ਵੱਧ ਤਬਾਹੀ ਹੋਈ ਹੈ। ਇੱਥੇ ਕਟੋਲਾ ਵਿੱਚ ਇੱਕ ਦਸ ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਕਟੋਲਾ ਦਾ ਬਜ਼ਾਰ ਮਲਬੇ ਹੇਠ ਆ ਗਈ ਹੈ। ਮੰਡੀ ਵਿੱਚ 5-6 ਫੁੱਟ ਮਲਬਾ ਦਾਖਲ ਹੋ ਗਿਆ ਹੈ। ਮੰਡੀ ਜ਼ਿਲੇ ਦੇ ਧਰਮਪੁਰ ‘ਚ ਵੀ ਹਾਲਾਤ 2015 ਵਰਗੇ ਹੋ ਗਏ ਹਨ। ਇੱਥੇ ਸਾਰਾ ਬਾਜ਼ਾਰ ਅਤੇ ਬੱਸ ਸਟੈਂਡ ਖੱਡ ਦੀ ਲਪੇਟ ਵਿੱਚ ਆ ਗਿਆ ਹੈ। ਮੰਡੀ ‘ਚ ਕਟੌਲ, ਗੋਹਰ ਸਮੇਤ ਕਈ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਕੁੱਲ 15 ਲੋਕ ਲਾਪਤਾ ਹਨ। ਗੋਹਰ ‘ਚ ਪ੍ਰਧਾਨ ਦੇ ਘਰ ‘ਤੇ ਜ਼ਮੀਨ ਖਿਸਕ ਗਈ ਹੈ ਅਤੇ ਪਰਿਵਾਰ ਦੇ 7 ਮੈਂਬਰ ਲਾਪਤਾ ਹਨ।
previous post