newslineexpres

Home Education ਵੇਟ ਲਿਫ਼ਟਿੰਗ ਦੇ ਮੁਕਾਬਲਿਆਂ ‘ਚ ਅੱਜ ਲੜਕੀਆਂ ਨੇ ਦਿਖਾਇਆ ਦਮ

ਵੇਟ ਲਿਫ਼ਟਿੰਗ ਦੇ ਮੁਕਾਬਲਿਆਂ ‘ਚ ਅੱਜ ਲੜਕੀਆਂ ਨੇ ਦਿਖਾਇਆ ਦਮ

by Newslineexpres@1

ਵੇਟ ਲਿਫ਼ਟਿੰਗ ਦੇ ਮੁਕਾਬਲਿਆਂ ‘ਚ ਅੱਜ ਲੜਕੀਆਂ ਨੇ ਦਿਖਾਇਆ ਦਮ

-ਕਾਜਲ, ਮੀਨੂ ਕੁਮਾਰੀ, ਰਮਨਦੀਪ ਕੌਰ, ਪ੍ਰੀਤੀ ਤੇ ਕਿਰਨ ਕੁਮਾਰੀ ਵੱਖ ਵੱਖ ਉਮਰ ਵਰਗਾਂ ‘ਚ ਰਹੀਆਂ ਅੱਵਲ
-ਪੰਜਵੇਂ ਦਿਨ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲਿਆਂ ਦਾ ਵੱਡੀ ਗਿਣਤੀ ਖੇਡ ਪ੍ਰੇਮੀਆਂ ਨੇ ਲਿਆ ਅਨੰਦ

ਪਟਿਆਲਾ, 17 ਸਤੰਬਰ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ -‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਬਾਸਕਟਬਾਲ, ਫੁੱਟਬਾਲ, ਵਾਲੀਬਾਲ, ਖੋ ਖੋ, ਕਬੱਡੀ ਤੇ ਵੇਟ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਅਨੰਦ ਖਿਡਾਰੀ ਸਮੇਤ ਵੱਡੀ ਗਿਣਤੀ ਖੇਤ ਪ੍ਰੇਮੀਆਂ ਨੇ ਵੀ ਉਠਾਇਆ। ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਬਾਸਕਟਬਾਲ ਅੰਡਰ 17 ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ ਅਪੋਲੋ ਪਬਲਿਕ ਸਕੂਲ ਨੇ ਪੋਲੋ ਸੈਂਟਰ ਨੂੰ 63-43 ਨਾਲ ਅਤੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਨੇ ਆਰਮੀ ਪਬਲਿਕ ਸਕੂਲ ਟੀਮ ਨੂੰ 31-12 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਵਿੱਚ ਭਗਵਾਨਪੁਰ ਜੱਟਾਂ ਨੂੰ ਪੋਲੋ ਸੈਂਟਰ ਨੇ 51-26 ਨਾਲ ਹਰਾਇਆ, ਪੰਜਾਬੀ ਯੂਨੀਵਰਸਿਟੀ ਨੇ ਸਮਾਣਾ ਨੂੰ 63-28 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਪੋਲੋ ਸੈਂਟਰ ਨੇ ਡੀਏਵੀ ਨਾਭਾ ਨੂੰ 30-12 ਨਾਲ ਹਰਾਇਆ।
ਫੁੱਟਬਾਲ ਅੰਡਰ 14 ਲੜਕੀਆਂ ਵਿੱਚ ਹਰਪਾਲਪੁਰ ਸਕੂਲ ਨੇ ਸਮਾਰਟ ਮਾਈਂਡ ਸਕੂਲ ਨੂੰ 3-0 ਨਾਲ, ਅੰਡਰ 21 ਲੜਕੀਆਂ ਵਿੱਚ ਐਫ ਸੀ ਬਹਾਦਰਗੜ੍ਹ ਨੇ ਫਿਜ਼ੀਕਲ ਕਾਲਜ ਨੂੰ 3-2 ਨਾਲ, ਅੰਡਰ-14 ਲੜਕਿਆਂ ਵਿੱਚ ਏ ਐਫ ਸੀ ਪਟਿਆਲਾ ਨੇ ਬਰਨਾਲਾ ਪਾਤੜਾਂ ਨੂੰ 4-3 ਨਾਲ ਅਤੇ ਸਨੌਰ ਬੀ ਨੇ ਡੀਪੀਐਸ ਨਾਭਾ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵਾਲੀਬਾਲ ਅੰਡਰ 14 ਲੜਕਿਆਂ ਵਿੱਚ ਨਾਭਾ ਏ ਟੀਮ ਨੇ ਪਹਿਲਾ ਸਥਾਨ, ਘਨੌਰ ਏ ਨੇ ਦੂਜਾ ਸਥਾਨ ਅਤੇ ਘਨੌਰ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਨਾਭਾ ਏ ਨੇ ਪਹਿਲਾ ਸਥਾਨ, ਪਟਿਆਲਾ ਸ਼ਹਿਰੀ ਬੀ ਨੇ ਦੂਜਾ ਸਥਾਨ ਅਤੇ ਪਾਤੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਖੋ-ਖੋ ਅੰਡਰ 21 ਲੜਕੀਆਂ ਵਿੱਚ ਪਹਿਲਾ ਸਥਾਨ ਯੂਨੀਵਰਸਿਟੀ ਕਾਲਜ ਘਨੌਰ ਨੇ, ਦੂਸਰਾ ਸਥਾਨ ਫਤਿਹਗੜ੍ਹ ਛੰਨਾਂ ਨੇ ਅਤੇ ਤੀਸਰਾ ਸਥਾਨ ਸਰਕਾਰੀ ਕਾਲਜ ਲੜਕੀਆਂ ਨਾਭਾ ਪਟਿਆਲਾ ਨੇ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ 21 ਲੜਕਿਆਂ ਵਿੱਚ ਘਨੌਰ ਏ ਨੇ ਪਟਿਆਲਾ ਸ਼ਹਿਰੀ ਏ ਨੂੰ 36-13 ਨਾਲ ਹਰਾਇਆ। ਨਾਭਾ ਬੀ ਨੇ ਰਾਜਪੁਰਾ ਬੀ ਨੂੰ 31-7 ਨਾਲ ਹਰਾਇਆ। ਨਾਭਾ ਏ ਨੇ ਸ਼ੰਭੂ ਕਲਾਂ ਨੂੰ 30-04 ਨਾਲ ਹਰਾਇਆ। ਘਨੌਰ ਬੀ ਨੇ ਰਾਜਪੁਰਾ ਏ ਨੂੰ 38-15 ਨਾਲ ਹਰਾਇਆ। ਅੰਡਰ 21-40 ਵਿੱਚ ਘਨੌਰ ਏ ਨੇ ਸਮਾਣਾ ਏ ਨੂੰ 27-21 ਨਾਲ ਹਰਾਇਆ। ਇਸੇ ਤਰ੍ਹਾਂ ਵੇਟ ਲਿਫ਼ਟਿੰਗ ਖੇਡ ਵਿੱਚ 21-40 ਉਮਰ ਵਰਗ ਵਿੱਚ 49 ਕਿਲੋ ਵਿੱਚ ਕਾਜਲ, 55 ਕਿਲੋ ਵਿੱਚ ਮੀਨੂ ਕੁਮਾਰੀ, 59 ਕਿੱਲੋ ਵਿੱਚ ਰਮਨਦੀਪ ਕੌਰ, 64 ਕਿਲੋ ਵਿੱਚ ਪ੍ਰੀਤੀ ਨੇ ਅਤੇ 81 ਕਿਲੋਂ ਵਿੱਚ ਕਿਰਨ ਕੁਮਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ 40 ਕਿਲੋ ਵਿੱਚ ਵਨਧਿੱਤਾ ਰਾਜਪੂਤ, 45 ਕਿਲੋ ਵਿੱਚ ਤਰੁਣਾ, 55 ਕਿਲੋ ਵਿੱਚ ਜਸਪ੍ਰੀਤ ਕੌਰ, 55 ਕਿਲੋ ਵਿੱਚ ਤਾਨੀਆ ਅਤੇ 59 ਕਿਲੋ ਵਿੱਚ ਅੰਜਲੀ ਨੇ ਪਹਿਲਾ ਸਥਾਨ ਹਾਸਲ ਕੀਤਾ।

Related Articles

Leave a Comment