newslineexpres

Home Chandigarh ਨਵਜੋਤ ਸਿੱਧੂ ਦਾ ਪਟਿਆਲਾ ਜੇਲ੍ਹ ‘ਚ 5 ਅਕਤੂਬਰ ਤੱਕ ਧਾਰਿਆ ਮੋਨ ਜਾਰੀ

ਨਵਜੋਤ ਸਿੱਧੂ ਦਾ ਪਟਿਆਲਾ ਜੇਲ੍ਹ ‘ਚ 5 ਅਕਤੂਬਰ ਤੱਕ ਧਾਰਿਆ ਮੋਨ ਜਾਰੀ

by Newslineexpres@1

????ਨਵਜੋਤ ਸਿੱਧੂ ਦਾ ਪਟਿਆਲਾ ਜੇਲ੍ਹ ‘ਚ 5 ਅਕਤੂਬਰ ਤੱਕ ਧਾਰਿਆ ਮੋਨ ਜਾਰੀ

ਪਟਿਆਲਾ, 29 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਮੋਨ ਵਰਤ ਸ਼ੁਰੂ ਕੀਤਾ ਹੈ। ਉਹ 5 ਅਕਤੂਬਰ ਤੱਕ ਮੋਨ ਧਾਰਨ ਕਰਨਗੇ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਕੌਰ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਮੇਰੇ ਪਤੀ ਨਵਰਾਤਰੀ ਦੌਰਾਨ ਮੌਨ ਰੱਖਣਗੇ ਤੇ 5 ਅਕਤੂਬਰ ਤੋਂ ਬਾਅਦ ਸਮਰਥਕਾਂ ਨੂੰ ਮਿਲਣਗੇ।
ਦੱਸ ਦਈਏ ਕਿ ਨਵਜੋਤ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ 19 ਮਈ ਨੂੰ ਸਜ਼ਾ ਸੁਣਾਈ ਸੀ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ 2018 ਦੇ ਫੈਸਲੇ ਨੂੰ ਬਦਲਦੇ ਹੋਏ ਇੱਕ ਸਾਲ ਦੀ ਸਜ਼ਾ ਸੁਣਾਈ ਸੀ। 20 ਮਈ ਨੂੰ ਨਵਜੋਤ ਸਿੱਧੂ ਨੇ ਪਟਿਆਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

Related Articles

Leave a Comment