newslineexpres

Home Information ???? ਕੁੱਤੇ ਕਰਨਗੇ 8 ਚਿਤਿਆਂ ਦੀ ਰਖਵਾਲੀ !!

???? ਕੁੱਤੇ ਕਰਨਗੇ 8 ਚਿਤਿਆਂ ਦੀ ਰਖਵਾਲੀ !!

by Newslineexpres@1

???? ਕੁੱਤੇ ਕਰਨਗੇ 8 ਚਿਤਿਆਂ ਦੀ ਰਖਵਾਲੀ !!

ਪੰਚਕੂਲਾ/ਚੰਡੀਗੜ੍ਹ, 29 ਸਤੰਬਰ – ਰਾਕੇਸ਼/ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਦੇਸ਼ ਤੋਂ ਭਾਰਤ ਲਿਆਂਦੇ 8 ਚਿਤਿਆਂ ਨੂੰ ਸ਼ਿਕਾਰੀਆਂ ਤੋਂ ਬਚਾਉਣ ਲਈ ਉਨ੍ਹਾਂ ਦੀ ਰਖਵਾਲੀ ਹੁਣ ਕੁੱਤੇ ਕਰਨਗੇ। ਪ੍ਰਧਾਨ ਮੰਤਰੀ ਦੇ ਜਨਮ ਦਿਨ ਉਤੇ 17 ਸਤੰਬਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਨਾਮੀਬੀਆ ਤੋਂ ਲਿਆਂਦੇ 8 ਚਿਤਿਆਂ ਨੂੰ ਸ਼ਿਕਾਰੀਆਂ ਤੋਂ ਬਚਾਉਣ ਲਈ ਵਣ ਵਿਭਾਗ ਦੇ ਨਾਲ ਨਾਲ ਆਈਟੀਬੀਪੀ (ਭਾਰਤ ਤਿੱਬਤ ਬਾਰਡਰ ਪੁਲੀਸ) ਨੂੰ ਵੀ ਜ਼ਿੰਮੇਵਾਰੀ ਸੋਂਪੀ ਗਈ ਹੈ। ਇਸ ਵਿਸ਼ੇਸ਼ ਕਾਰਜ ਲਈ ਆਈਟੀਬੀਪੀ ਨੇ ਜਰਮcਨ ਸ਼ੈਫਰਡ ਕੁੱਤਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਖੇ ਭੇਜਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ 16 ਸਤੰਬਰ ਨੂੰ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਤੋਂ ਚੀਤਿਆਂ ਨੂੰ ਭਾਰਤ ਲਿਆਂਦਾ ਗਿਆ ਸੀ।
ਇਨ੍ਹਾਂ ਵਿੱਚ 5 ਮਾਦਾ ਅਤੇ 3 ਨਰ ਚੀਤੇ ਹਨ। ਸੂਤਰਾਂ ਮੁਤਾਬਕ 17 ਸਤੰਬਰ ਦੀ ਸਵੇਰ ਇਹ 8 ਚੀਤੇ ਜੈਪੁਰ ‘ਚ ਉਤਰੇ ਅਤੇ ਉਥੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਕੁਨੋ ਨੈਸ਼ਨਲ ਪਾਰਕ ਲਿਆਂਦਾ ਗਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਮਾਸਾਹਾਰੀ ਜਾਨਵਰ ਨੂੰ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵਿੱਚ ਲਿਆਂਦਾ ਗਿਆ ਹੈ। ਸਾਲ 2020 ਵਿੱਚ, ਸੁਪਰੀਮ ਕੋਰਟ ਨੇ ਨਾਮੀਬੀਆ ਤੋਂ ਚੀਤਾ ਲਿਆਉਣ ਲਈ ਹਰੀ ਝੰਡੀ ਦੇ ਦਿੱਤੀ ਸੀ।
Newsline Express

Related Articles

Leave a Comment