ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰੱਸ ਨੇ ਦਿੱਤਾ ਅਸਤੀਫਾ
ਲੰਡਨ, 20 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ – ਸਿਆਸੀ ਸੰਕਟ ‘ਚੋਂ ਲੰਘ ਰਹੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰੱਸ ਨੇ ਭਾਰੀ ਦਬਾਅ ਕਾਰਨ ਪ੍ਰਧਾਨ ਮੰਤਰੀ ਬਣਨ ਦੇ 44 ਦਿਨਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਹੈ। ਉਹ 6 ਸਤੰਬਰ 2022 ਨੂੰ ਪ੍ਰਧਾਨ ਮੰਤਰੀ ਚੁਣੀ ਗਈ ਸੀ। ਪਹਿਲਾਂ ਉਨ੍ਹਾਂ ਨੇ ਆਪਣੇ ਵਿੱਤ ਮੰਤਰੀ ਨੂੰ ਹਟਾ ਦਿੱਤਾ ਸੀ। ਫਿਰ ਉਨ੍ਹਾਂ ਦੇ ਗ੍ਰਹਿ ਮੰਤਰੀ ਨੇ ਅਸਤੀਫਾ ਦਿੱਤਾ। ਇਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ‘ਚ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਸੀ। ਹੁਣ ਫਿਰ ਬੋਰਿਸ ਜਾਨਸਨ ਜਾਂ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਚਾ ਹੈ। ਅਸਤੀਫਾ ਦਿੰਦੇ ਹੋਏ ਲਿਜ਼ ਟ੍ਰੱਸ ਨੇ ਕਿਹਾ ਕਿ ਉਹ, ਉਹ ਕੰਮ ਨਹੀਂ ਕਰ ਸਕੀ ਜਿਸ ਲਈ ਉਸਨੂੰ ਚੁਣਿਆ ਗਿਆ ਸੀ। ਵਿਰੋਧੀ ਲੇਬਰ ਪਾਰਟੀ ਨੇ ਦੁਬਾਰਾ ਚੋਣਾਂ ਦੀ ਮੰਗ ਕੀਤੀ ਹੈ।