newslineexpres

Breaking News
🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ 🚩 ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲੀ ; 6 ਕਰੋੜ ਦੀ ਮੰਗੀ ਫਿਰੌਤੀ 🚩 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਏਐਸਆਈ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ
Home Latest News ???? ਅਖਿਲ ਭਾਰਤੀ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਜੋਰਾਂ ‘ਤੇ; ਵਿਜੇ ਕਪੂਰ ਨੇ ਲਾਂਚ ਕੀਤਾ ਸੱਦਾ ਪੱਤਰ

???? ਅਖਿਲ ਭਾਰਤੀ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਜੋਰਾਂ ‘ਤੇ; ਵਿਜੇ ਕਪੂਰ ਨੇ ਲਾਂਚ ਕੀਤਾ ਸੱਦਾ ਪੱਤਰ

by Newslineexpres@1

???? ਅਖਿਲ ਭਾਰਤੀ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਜੋਰਾਂ ‘ਤੇ, ਵਿਜੇ ਕਪੂਰ ਨੇ ਲਾਂਚ ਕੀਤਾ ਸੱਦਾ ਪੱਤਰ

???? 13 ਨਵੰਬਰ ਨੂੰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਦਫਤਰ ਦਾ ਹੋਵੇਗਾ ਉਦਘਾਟਨ

???? 11 ਨਵੰਬਰ ਤੋਂ 13 ਨਵੰਬਰ ਤੱਕ ਪਟਿਆਲਾ ਦੇ ਹੋਟਲ ਫਲਾਈਓਵਰ ਵਿਖੇ ਹੋਵੇਗਾ ਅਖਿਲ ਭਾਰਤੀ ਹਿੰਦੂ ਸੰਮੇਲਨ

???? ਕ੍ਰਿਸ਼ਨ ਭਜਨ ਸੰਧਿਆ ਦਾ ਵੀ ਹੋਵੇਗਾ ਆਯੋਜਨ

10 ਨਵੰਬਰ ਨੂੰ ਪਟਿਆਲਾ ਪਹੁੰਚਣਗੇ ਤੋਗੜੀਆ

ਪਟਿਆਲਾ, 26 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦੇ ਸੰਸਥਾਪਕ ਡਾ. ਪ੍ਰਵੀਨ ਭਾਈ ਤੋਗੜੀਆ ਦੀ ਅਗਵਾਈ ਹੇਠ 11 ਨਵੰਬਰ ਤੋਂ 13 ਨਵੰਬਰ ਤੱਕ ਪਟਿਆਲਾ ਵਿਖੇ ਹੋਣ ਵਾਲੇ ਅਖਿਲ ਭਾਰਤੀ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਮੌਕੇ ਡਾ. ਪ੍ਰਵੀਨ ਭਾਈ ਤੋਗੜੀਆ ਦੇ ਸਵਾਗਤ ਲਈ ਪ੍ਰੀਸ਼ਦ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੰਮੇਲਨ ਦੀ ਤਿਆਰੀ ਕਰ ਰਹੇ ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਕੱਚਾ ਪਟਿਆਲਾ ਵਿਖੇ ਪ੍ਰਾਚੀਨ ਸ੍ਰੀ ਪਤਾਲੇਸ਼ਵਰ ਮੰਦਰ ਵਿਚ ਭਗਵਾਨ ਦੇ ਚਰਨਾਂ ਵਿਚ ਪਹਿਲਾ ਸੱਦਾ ਪੱਤਰ ਰੱਖਦਿਆਂ ਆਪਣੇ ਸਾਥੀਆਂ ਸਮੇਤ ਸੱਦਾ ਪੱਤਰ ਦੀ ਸ਼ੁਰੂਆਤ ਕੀਤੀ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਵਿਜੇ ਕਪੂਰ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨੂੰ ਦੱਸਿਆ ਕਿ 10 ਨਵੰਬਰ ਨੂੰ ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਤੇ ਹਿੰਦੂ ਸਮਾਜ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਡਾ. ਪ੍ਰਵੀਨ ਭਾਈ ਤੋਗੜੀਆ ਪਟਿਆਲਾ ਪਹੁੰਚਣਗੇ, ਜਿੱਥੇ ਉਨ੍ਹਾਂ ਦਾ ਧੂਮਧਾਮ ਨਾਲ ਸਵਾਗਤ ਕੀਤਾ ਜਾਵੇਗਾ ਜਦਕਿ 11 ਨਵੰਬਰ ਨੂੰ ਸਵੇਰੇ 9 ਵਜੇ ਉਹ ਪਟਿਆਲਾ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਫਲਾਈਓਵਰ ਹੋਟਲ ਵਿਚ ਸਾਰੇ ਸੂਬਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨਗੇ। ਵਿਜੈ ਕਪੂਰ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਤੋਂ ਆਉਣ ਵਾਲੇ ਅਹੁਦੇਦਾਰਾਂ ਦੇ ਠਹਿਰਨ ਦਾ ਪ੍ਰਬੰਧ ਤੇ ਸੰਮੇਲਨ ਦਾ ਸਥਾਨ ਹੋਟਲ ਫਲਾਈਓਵਰ ਵਿਖੇ ਹੀ ਤੈਅ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ 12 ਨਵੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਤੱਕ ਚੱਲੇਗਾ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਅਹੁਦੇਦਾਰ ਆਪਣੇ ਸੂਬਿਆਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕਰਨਗੇ ਅਤੇ ਆਪਣੇ ਸੁਝਾਅ ਦੇਣਗੇ। ਇਸ ਦੌਰਾਨ ਡਾ. ਪ੍ਰਵੀਨ ਭਾਈ ਤੋਗੜੀਆ ਅਤੇ ਕੌਂਸਲ ਦੇ ਹੋਰ ਅੱਹੁਦੇਦਾਰਾਂ ਦੇ ਭਾਸ਼ਣ ਵੀ ਹੋਣਗੇ ਅਤੇ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸੰਮੇਲਨ ਦੀ ਸਮਾਪਤੀ 13 ਨਵੰਬਰ ਨੂੰ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਉਸ ਤੋਂ ਬਾਅਦ ਸ਼ਾਮ 5 ਵਜੇ ਪਟਿਆਲਾ ਦੇ ਆਰੀਆ ਸਮਾਜ ਚੌਕ ਨੇੜੇ ਕੱਚਾ ਪਟਿਆਲਾ ਰੋਡ ‘ਤੇ ਸ਼੍ਰੀ ਕ੍ਰਿਸ਼ਨ ਭਜਨ ਸੰਧਿਆ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਸਥਾਪਕ ਅਤੇ ਨਿਰਦੇਸ਼ਕ ਸ਼੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੇ ਸੰਸਥਾਨ ਦੀਆਂ ਸਾਧਵੀ ਭੈਣਾਂ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਡਾ. ਪ੍ਰਵੀਨ ਭਾਈ ਤੋਗੜੀਆ ਕੱਚਾ ਪਟਿਆਲਾ ਰੋਡ, ਆਰਿਆ ਸਮਾਜ ਵਿਖੇ ਅੰਤਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਦਫ਼ਤਰ ਦਾ ਉਦਘਾਟਨ ਵੀ ਕਰਨਗੇ।
ਵਿਜੇ ਕਪੂਰ ਦਾ ਕਹਿਣਾ ਹੈ ਕਿ ਹਿੰਦੂ ਹੀ ਅੱਗੇ ਦੇ ਨਾਰੇ ਨਾਲ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਵਰਕਰ ਸੰਮੇਲਨ ਦੀ ਤਿਆਰੀ ਵਿਚ ਭਾਰੀ ਉਤਸ਼ਾਹ ਨਾਲ ਰੁੱਝੇ ਹੋਏ ਹਨ। ਅੱਜ ਸੱਦਾ ਪੱਤਰ ਲਾਂਚ ਕਰਨ ਮੌਕੇ ਪੰਡਿਤ ਦਮੋਦਰ ਪ੍ਰਸਾਦ, ਰਾਜੇਸ਼ ਗੁਪਤਾ ਮੀਨਾ, ਅਮਰਦੀਪ ਭਾਟੀਆ, ਦੀਪਕ ਗੋਲੂ, ਬਲਜੀਤ ਸਿੰਘ ਧੀਮਾਨ, ਮੋਹਨ ਲਾਲ, ਜੀਵਨ ਬਾਂਸਲ, ਭੁਪਿੰਦਰ ਸਿੰਘ, ਰਵੀ ਸ਼ਰਮਾ, ਗੌਰਵ ਆਦਿ ਹਾਜ਼ਰ ਸਨ।
*Newsline Express*

Related Articles

Leave a Comment