???? ਨਕਾਬਪੋਸ਼ ਦੋ ਨੌਜਵਾਨਾਂ ਨੇ ਇਮੀਗ੍ਰੇਸ਼ਨ ਤੇ ਆਈਲੈਟਸ ਕੋਚਿੰਗ ਸੈਂਟਰ ‘ਚ ਚਲਾਈ ਗੋਲ਼ੀ
???? ਛੇ ਕਰੋੜ ਦੀ ਮੰਗੀ ਫਿਰੌਤੀ
ਡੇਰਾਬੱਸੀ, 19 ਸਤੰਬਰ – ਸੰਜੈ ਸਾਸ਼ਨ / ਨਿਊਜ਼ਲਾਈਨ ਐਕਸਪ੍ਰੈਸ – ਸਥਾਨਕ ਕਾਲਜ ਰੋਡ ‘ਤੇ ਪੁਲਿਸ ਸਟੇਸ਼ਨ ਦੇ ਨੇੜੇ ਸਥਿਤ ਇਮੀਗ੍ਰੇਸ਼ਨ ਅਤੇ ਆਈਲੈਟਸ ਕੋਚਿੰਗ ਸੈਂਟਰ ਵਿਖੇ ਦਿਨ ਦਿਹਾੜੇ ਗੋ਼ਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਛੇ ਰਾਉਂਡ ਫਾਇਰਿੰਗ ਹੋਈ ਹੈ। ਇਹ ਗੋਲ਼ੀਬਾਰੀ ਨਕਾਬਪੋਸ਼ ਨੌਜਵਾਨਾਂ ਨੇ ਦਿਨ ਦਿਹਾੜੇ ਕੀਤੀ ਹੈ। ਨਕਾਬਪੋਸ਼ ਨੌਜਵਾਨਾਂ ਨੇ ਸੈਂਟਰ ਦੇ ਮਾਲਕ ਤੋਂ ਛੇ ਕਰੋੜ ਫਿਰੌਤੀ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਐੱਸਐੱਸਪੀ ਖੁਦ ਮੌਕੇ ’ਤੇ ਪੁੱਜੇ। ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦੇ ਕੋਚਿੰਗ ਸੈਂਟਰ ਵਿੱਚ ਦੋ ਨੌਜਵਾਨ ਆਏ ਸਨ। ਜਿਨ੍ਹਾਂ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਰਿਸੈਪਸ਼ਨ ‘ਤੇ ਬੈਠੀ ਮੈਡਮ ਨੂੰ ਮੁਲਜ਼ਮਾਂ ਵੱਲੋਂ ਇੱਕ ਪੱਤਰ ਸੌਂਪਿਆ ਗਿਆ। ਸੈਂਟਰ ਦੇ ਮਾਲਕ ਨੇ ਦੱਸਿਆ ਕਿ ਪੱਤਰ ਦੇਣ ਤੋਂ ਬਾਅਦ ਲੁਟੇਰੇ ਸੈਂਟਰ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸੈਂਟਰ ਦੇ ਗੇਟ ਨੂੰ ਨਿਸ਼ਾਨਾ ਬਣਾ ਕੇ ਗੋਲ਼ੀਆਂ ਚਲਾ ਦਿੱਤੀਆਂ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੰਜ ਤੋਂ ਛੇ ਰਾਊਂਡ ਫਾਇਰਿੰਗ ਹੋਈ। ਉਨ੍ਹਾਂ ਦੀ ਟੀਮ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
Newsline Express
