ਹਰਿਆਣਾ ਸਰਕਾਰ ਵੱਲੋਂ 31 ਅਕਤੂਬਰ ਨੂੰ ਕੌਮੀ ਏਕਤਾ ਦਿਵਸ ਮਨਾਉਣ ਦਾ ਫੈਸਲਾ
ਚੰਡੀਗੜ੍ਹ, 27 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਹਰਿਆਣਾ ਸਰਕਾਰ ਨੇ 31 ਅਕਤੂਬਰ 2022 ਨੂੰ ਸਰਦਾਰ ਵਲੱਭਭਾਈ ਪਟੇਲ ਜੈਯੰਤੀ ਨੂੰ ਕੌਮੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ‘ਤੇ ਕੌਮੀ ਏਕਤਾ ਦਿਵਸ ਅਤੇ ਆਜਾਦੀ ਦਾ ਅਮ੍ਰਿਤ ਮਹੋਤਸਵ ਦੇ ਸੰਦੇਸ਼ ਦੇਣ ਲਈ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਦਿਨ ਰਾਸ਼ਟਰ ਦੀ ਸੁਰੱਖਿਆਤ, ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਲਈ ਸਹੁੰ ਵੀ ਦਿਵਾਈ ਜਾਵੇਗੀ।