ਰਿਟਾਇਰ ਹੋਏ ਚੀਫ਼ ਜਸਟਿਸ ਯੂ. ਯੂ. ਲਲਿਤ
ਨਵੀਂ ਦਿੱਲੀ, 7 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਦੇ 49ਵੇਂ ਚੀਫ਼ ਜਸਟਿਸ ਯੂ. ਯੂ. ਲਲਿਤ 8 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ। ਇਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਾਰਨ ਅਦਾਲਤ ਵਿੱਚ ਛੁੱਟੀ ਰਹੇਗੀ, ਇਸ ਕਾਰਨ ਜਸਟਿਸ ਯੂ. ਯੂ. ਲਲਿਤ ਦਾ ਬੀਤੇ ਦਿਨ ਕੰਮ ਦਾ ਆਖਰੀ ਦਿਨ ਸੀ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਆਪਣੇ ਵਿਦਾਇਗੀ ਸਮਾਰੋਹ ’ਚ ਚੀਫ਼ ਜਸਟਿਸ ਊਦੇ ਉਮੇਸ਼ ਲਲਿਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,000 ਤੋਂ ਵੱਧ ਕੇਸਾਂ ਨਾਲ ਨਜਿੱਠਿਆ ਹੈ ਅਤੇ ਇਸ ਤੋਂ ਇਲਾਵਾ ਅਸੀਂ 13,000 ਕੇਸਾਂ ਦਾ ਨਿਪਟਾਰਾ ਕੀਤਾ ਹੈ ਜਿਨ੍ਹਾਂ ਵਿੱਚ ਲੰਬੇ ਸਮੇਂ ਤੋਂ ਕੁੱਝ ਕਮੀਆਂ ਰਹਿ ਗਈਆਂ ਸਨ। ਦੱਸਣਯੋਗ ਹੈ ਕਿ ਜਸਟਿਸ ਜਸਟਿਸ ਯੂ. ਯੂ. ਲਲਿਤ 74 ਦਿਨਾਂ ਦੇ ਆਪਣੇ ਸੰਖੇਪ ਕਾਰਜਕਾਲ ਤੋਂ ਬਾਅਦ 8 ਨਵੰਬਰ, 2022 ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਨੇ ਇਸ ਸਾਲ 27 ਅਗਸਤ ਨੂੰ ਜਸਟਿਸ ਐਨ.ਵੀ. ਰੰਮਨਾ ਦੀ ਥਾਂ ’ਤੇ ਅਹੁਦਾ ਸੰਭਾਲਿਆ ਸੀ।