newslineexpres

Home Education ???? ਮੋਬਾਇਲ ਦੀ ਦੁਰਵਰਤੋਂ ਤੇ ਸਮਾਂ ਬਰਬਾਦ ਕਰਨ ਦੀ ਥਾਂ ਵੱਧ ਤੋਂ ਵੱਧ ਚੰਗੀਆਂ ਪੁਸਤਕਾਂ ਪੜ੍ਹੋ : ਪ੍ਰਿੰ.ਸਰਲਾ ਭਟਨਾਗਰ

???? ਮੋਬਾਇਲ ਦੀ ਦੁਰਵਰਤੋਂ ਤੇ ਸਮਾਂ ਬਰਬਾਦ ਕਰਨ ਦੀ ਥਾਂ ਵੱਧ ਤੋਂ ਵੱਧ ਚੰਗੀਆਂ ਪੁਸਤਕਾਂ ਪੜ੍ਹੋ : ਪ੍ਰਿੰ.ਸਰਲਾ ਭਟਨਾਗਰ

by Newslineexpres@1

???? ਬੈਸਟ ਐਨ.ਐਸ.ਐਸ. ਵਲੰਟੀਅਰ ਅਤੇ ਪੋਸਟਰ ਬਣਾਉਣ ਵਾਲੇ ਵਿਦਿਆਰਥੀ ਸਨਮਾਨਿਤ

???? ਮੋਬਾਇਲ ਦੀ ਦੁਰਵਰਤੋਂ ਤੇ ਸਮਾਂ ਬਰਬਾਦ ਕਰਨ ਦੀ ਥਾਂ ਵੱਧ ਤੋਂ ਵੱਧ ਚੰਗੀਆਂ ਪੁਸਤਕਾਂ ਪੜ੍ਹੋ : ਪ੍ਰਿੰ.ਸਰਲਾ ਭਟਨਾਗਰ

ਪਟਿਆਲਾ, 7 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਐਨ.ਐਸ.ਐਸ ਯੂਨਿਟ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਤਹਿਤ ਆਪਣੀਆਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਹੋਣਹਾਰ ਵਿਦਿਅਰਥੀਆਂ ਵਿੱਚ ਮਾਨਵ , ਲਵਲੀ ਸ਼ਰਮਾ, ਕਰਨਵੀਰ , ਸੋਨੂੰ ਤੇ ਧਰੂਵ ਨੂੰ ਬੈਸਟ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ ਜਦਕਿ ਬੈਸਟ ਪੋਸਟਰ ਬਣਾਉਣ ਵਾਲੇ ਵਿਦਿਆਰਥੀਆਂ ਵਿੱਚ ਡੋਲੀ, ਪੂਜਾ, ਦੀਪਿਕਾ, ਹਰਮਨ, ਅਨੂ ਰਾਣੀ ਤੇ ਤਨਿਕਸ਼ ਦੇ ਨਾਂਅ ਸ਼ਾਮਿਲ ਹਨ।
ਐਨ.ਐਸ.ਐਸ ਯੂਨਿਟ ਦੇ ਇੰਚਾਰਜ ਮੈਡਮ ਰਵਿੰਦਰ ਕੌਰ ਦੀ ਪ੍ਰੇਰਨਾ ਸਦਕਾ ਵਿਦਿਆਰਥੀ ਆਪਣੀਆਂ ਵਧੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਨਾਟਕ ਤੇ ਥਿਏਟਰ ਦੇ ਡਾਇਰੈਕਟਰ ਸਨੀ ਸਿੱਧੂ ਅਤੇ ਉਨ੍ਹਾਂ ਦੇ ਸਹਿਯੋਗੀ ਕਲਾਕਾਰਾਂ ਪਰਭਾਸ ਤੇ ਪੂਨਮ ਦੁਆਰਾ ਭਾਰਤ ਦੇਸ਼ ਮਹਾਨ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਵਧ ਰਹੀ ਮੋਬਾਈਲ ਤੇ ਨਸ਼ਿਆਂ ਦੀ ਆਦਤ ਦੇ ਨੌਜਵਾਨਾਂ ਉਤੇ ਪੈ ਰਹੇ ਬੁਰੇ
ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਪਰਹੇਜ਼ ਅਤੇ ਮੋਬਾਇਲ ਦੀ ਸੁਵਰਤੋਂ ਸਬੰਧੀ ਜਾਗਰੂਕ ਕੀਤਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਨਾਟਕ ਤੇ ਥੀਏਟਰ ਦੇ ਕਲਾਕਾਰਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਪਣਾ ਸਮਾਂ ਵਧੇਰੇ ਮੋਬਾਇਲ ਗਤੀਵਿਧੀਆਂ ਵਿਚ ਬਰਬਾਦ ਨਾ ਕਰਨ ਦੀ ਥਾਂ ਵੱਧ ਤੋਂ ਵੱਧ ਚੰਗੀਆਂ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ। Newsline Express

Related Articles

Leave a Comment