newslineexpres

Home Information 16 ਦਸੰਬਰ ਨੂੰ ਸੰਗਰੂਰ ਵਿਖੇ ਸਰਕਾਰ ਜਗਾਓ, ਪੈਨਸ਼ਨਰ ਬਚਾਓ ਨਾਅਰੇ ਨਾਲ ਮਨਾਇਆ ਜਾਵੇਗਾ ਪੈਨਸ਼ਨ ਦਿਹਾੜਾ

16 ਦਸੰਬਰ ਨੂੰ ਸੰਗਰੂਰ ਵਿਖੇ ਸਰਕਾਰ ਜਗਾਓ, ਪੈਨਸ਼ਨਰ ਬਚਾਓ ਨਾਅਰੇ ਨਾਲ ਮਨਾਇਆ ਜਾਵੇਗਾ ਪੈਨਸ਼ਨ ਦਿਹਾੜਾ

by Newslineexpres@1

???? 16 ਦਸੰਬਰ ਨੂੰ ਸੰਗਰੂਰ ਵਿਖੇ ਸਰਕਾਰ ਜਗਾਓ, ਪੈਨਸ਼ਨਰ ਬਚਾਓ ਨਾਅਰੇ ਨਾਲ ਮਨਾਇਆ ਜਾਵੇਗਾ ਪੈਨਸ਼ਨ ਦਿਹਾੜਾ

ਸੰਗਰੂਰ, 13 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਆਲ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 39ਵਾਂ ਪੈਨਸ਼ਨ ਦਿਹਾੜਾ ਸਥਾਨਕ ਪ੍ਰਾਚੀਨ ਸ਼ਿਵ ਮੰਦਰ (ਬਗੀਚੀ ਵਾਲਾ ਨਜਦੀਕ ਬੱਸ ਸਟੈਂਡ ਸੰਗਰੂਰ) ਵਿਖੇ ਮਿਤੀ 16 ਦਸੰਬਰ ਨੂੰ ਸਰਕਾਰ ਜਗਾਓ, ਪੈਨਸ਼ਨਰ ਬਚਾਓ ਨਾਅਰੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਡਾ: ਇਕਬਾਲ ਸਿੰਘ ਸਕਰੌਦੀ (ਸਟੇਟ ਅਵਾਰਡੀ) ਸੇਵਾ ਮੁਕਤ ਪ੍ਰਿੰਸੀਪਲ, ਸ੍ਰੀਮਤੀ ਨਿਰਮਲਾ ਗਰਗ ਸਿੱਖਿਆ ਸਾਸਤਰੀ ਅਤੇ ਸਮਾਜ ਸੇਵੀ ਪੈਨਸ਼ਨਰ ਆਗੂ ਰਾਜਿੰਦਰ ਸਿੰਘ ਬਾਲੀਆ ਮੁੱਖ ਮਹਿਮਾਨ ਤੇ ਵਿਸ਼ੇਸ ਬੁਲਾਰੇ ਪੈਨਸ਼ਨਰਾਂ ਸੰਬੰਧੀ ਵਿਚਾਰ ਚਰਚਾ ਕਰਨਗੇ। ਇਹ ਪੈਨਸ਼ਨਰ ਦਿਹਾੜਾ ਇਸ ਸਾਲ ਉਹਨਾਂ ਹਾਲਤਾਂ ਵਿੱਚ ਆ ਰਿਹਾ ਹੈ, ਜਦੋਂ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ 192 ਮਹੀਨੇ ਦੇ ਬਕਾਏ/ਡੀ.ਏ ਦੀਆਂ ਕਿਸਤਾਂ/ਮੈਡੀਕਲ ਭੱਤੇ ਵਿੱਚ ਵਾਧਾ/ਕੈਸ਼ਲੈਸ ਸਕੀਮ ਨੂੰ ਲਾਗੂ ਕਰਨ ਅਤੇ ਅਦਾਲਤਾਂ ਦੇ ਪੈਨਸ਼ਨਰ ਪੱਖੀ ਫੈਸਲੇ ਲਾਗੂ ਨਾ ਕਰਕੇ ਪੈਨਸ਼ਨਰਾਂ ਨਾਲ ਧੱਕਾ ਅਤੇ ਬੇ-ਇਨਸਾਫੀ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਬਜੁਰਗ ਪੈਨਸ਼ਨਰਾਂ ਦੀ ਸਮਾਜਿਕ ਸੁਰੱਖਿਆ, ਮੈਡੀਕਲ ਕੇਅਰ ਅਤੇ ਸਿਹਤ ਸੰਭਾਲ ਕਰਨ ਦੇ ਆਪਣੇ ਕਲਿਆਣਕਾਰੀ ਰਾਜ ਹੋਣ ਦੇ ਦਾਅਵੇ ਤੋਂ ਭੱਜ ਗਈ ਹੈ ਜੋ ਕਿ ਅਤਿ ਨਿੰਦਨਯੋਗ ਹੈ। ਇਸ ਮੌਕੇ ‘ਤੇ 75 ਸਾਲਾਂ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦਿਹਾੜੇ ਨੂੰ ਮਨਾਉਣ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸ੍ਰਪ੍ਰਸਤ ਜਗਦੀਸ਼ ਸਰਮਾਂ, ਪ੍ਰਧਾਨ ਅਰਜਨ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਬਾਲੀਆ, ਜਰਨਲ ਸਕੱਤਰ ਬਿੱਕਰ ਸਿੰਘ ਸਿਬੀਆ ਅਤੇ ਮੀਤ ਪ੍ਰਧਾਨ ਹਰਬੰਸ ਜਿੰਦਲ ਆਦਿ ਨੇ ਸਮੂਹ ਪੈਨਸ਼ਨਰਾਂ ਅਤੇ ਪਰਿਵਾਰਿਕ ਪੈਨਸ਼ਨਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨਰਾਂ ਦੀਆਂ ਮੰਗਾਂ ਛੇਤੀ ਤੋਂ ਛੇਤੀ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ ਰਵਿੰਦਰ ਗੁਪਤਾ (ਐਸ.ਡੀ.ਓ, ਮੰਡੀ ਬੋਰਡ), ਜਗਦੇਵ ਤੂੰਗਾਂ, ਸੁਖਵਿੰਦਰ ਖੇੜੀ, ਹਵਾ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।
Newsline Express

Related Articles

Leave a Comment