???? ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨਜ਼ਦੀਕੀ ਸਾਥੀ 5 ਹਥਿਆਰਾਂ ਸਮੇਤ ਕਾਬੂ
???? 4 ਪਿਸਟਲ ਅਤੇ ਇਕ ਰਿਵਾਲਵਰ 32 ਬੋਰ ਤੇ 25 ਰੌਂਦ ਬਰਾਮਦ
???? ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
ਪਟਿਆਲਾ, 18 ਦਸੰਬਰ – ਸੁਰਜੀਤ ਗਰੋਵਰ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਆਦੇਸ਼ਾਂ ਉਤੇ ਪਟਿਆਲਾ ਪੁਲਿਸ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਖਾਸ ਮੁਹਿੰਮ ਦੇ ਤਹਿਤ ਇਕ ਸਪੈਸ਼ਲ ਅਪਰੇਸ਼ਨ ਦੌਰਾਨ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਹੋਠ ਯੂ.ਪੀ ਦੇ ਰਹਿਣ ਵਾਲੇ ਰਾਹੁਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਦੌਰਾਨ 32 ਬੋਰ ਦੇ 5 ਪਿਸਟਲ/ਰਿਵਾਲਵਰ ਸਮੇਤ 25 ਰੌਦ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਪਟਿਆਲਾ ਰਾਜਪੁਰਾ ਬਾਈਪਾਸ ਮੇਨ ਰੋਡ, ਚੌਕ ਪਿੰਡ ਸ਼ੇਰਮਾਜਰਾ ਤੋਂ ਦੋਰਾਨੇ ਨਾਕਾਬੰਦੀ ਰਾਹੁਲ ਸਿੰਘ ਪੁੱਤਰ ਮਹੀਪਾਲ ਸਿੰਘ ਵਾਸੀ ਪਿੰਡ ਪਾਂਡੂਆ ਥਾਣਾ ਸਦਰ ਬਣਾਓ ਜਿਲ੍ਹਾ ਬਾਦਉ (ਯੂ.ਪੀ.) ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 216 ਅ/ਧ 25 (7), (8) ਅਸਲਾ ਐਕਟ 1959 18 ਆਰਮਡ ਅਮੈਨੇਡਡ ਐਕਟ ਥਾਣਾ ਪਸਿਆਣਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਵਿਚ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਰਾਹੁਲ ਸਿੰਘ ਸਾਲ 2021 ਵਿੱਚ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ.ਐਕਟ ਦੇ ਕੇਸ ਵਿੱਚ ਗ੍ਰਿਫਤਾਰ ਹੋ ਕੇ ਹੁਸ਼ਿਆਰਪੁਰ ਜੇਲ ਵਿੱਚ ਗਿਆ ਸੀ ਜਿਥੇ ਇਸ ਦਾ ਅਪਰਾਧਿਕ ਵਿਅਕਤਆਂ ਨਾਲ ਮੇਲ ਜੋਲ ਹੋਇਆ ਸੀ। ਇਸੇ ਦੌਰਾਨ ਹੀ ਇਸ ਦੀ ਲਾਰੈਂਸ ਬਿਸਨੋਈ ਗੈਂਗ ਦੇ ਦੀਪਕ ਉਰਫ ਦੀਪੂ ਬਨੂੰੜ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਖਟੀਕਾ ਥਾਣਾ ਬਨੂੰੜ ਜਿਲ੍ਹਾ ਪਟਿਆਲਾ ਜੋ ਕਿ ਕਤਲ ਅਤੇ ਲੁੱਟਾਖੋਹਾਂ ਦੇ ਮੁਕੱਦਮਿਆਂ ਵਿੱਚ ਪਟਿਆਲਾ ਜੇਲ ਵਿੱਚ ਬੰਦ ਹੈ, ਨਾਲ ਹੋ ਗਈ ਸੀ ਅਤੇ ਇਸ ਤੋਂ ਇਲਾਵਾ ਕੁਰਕਸ਼ੇਤਰ ਜੇਲ ਵਿੱਚ ਕਤਲ ਅਤੇ ਸੰਗੀਨ ਜੁਰਮਾਂ ਵਿੱਚ ਬੰਦ ਨਵੀਨ ਉਰਫ ਕਾਲਾ ਪੇਗਾ ਪੁੱਤਰ ਰਾਮ ਚੰਦਰ ਵਾਸੀ ਹਾਊਸਿੰਗ ਬੋਰਡ ਕਾਲੋਨੀ ਜੀਂਦ ਜਿਲ੍ਹਾ ਜੀਂਦ (ਹਰਿਆਣਾ) ਆਦਿ ਨਾਲ ਹੋ ਗਈ ਸੀ। ਰਾਹੁਲ ਸਿੰਘ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਬਦਾਊ ਅਤੇ ਜੀਰਕਪੁਰ ਰਹਿਣ ਲੱਗ ਪਿਆ ਸੀ ਅਤੇ ਇਸੇ ਦੋਰਾਨ ਹੀ ਰਾਹੁਲ ਸਿੰਘ ਨੇ ਕੁਝ ਅਸਲੇ ਮੰਗਵਾਏ ਸਨ ਜਿਸ ਦੀ ਗੁਪਤ ਸੂਚਨਾ ਸੀ.ਆਈ.ਏ.ਪਟਿਆਲਾ ਪਾਸ ਸੀ, ਜਿਸਦੇ ਅਧਾਰ ਪਰ ਹੀ ਇਕ ਸਪੈਸ਼ਲ ਅਪਰੇਸ਼ਨ ਚਲਾ ਕੇ ਇਸ ਨੂੰ ਗ੍ਰਿਫਤਾਰ ਕਰਕੇ ਪਿਸਟਲ/ਰਿਵਾਲਵਰ ਬਰਾਮਦ ਕੀਤੇ ਗਏ ਹਨ ਅਤੇ ਜੇਲ ਵਿਚ ਬੈਠੇ ਉਕਤ ਅਪਰਾਧੀਆਂ ਨੂੰ ਵੀ ਪ੍ਰੋਡੈਕਸਨ ਵਾਰੰਟ ਪਰ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਾਹੁਲ ਸਿੰਘ ਨੂੰ ਪੇਸ਼ ਅਦਾਲਤ ਕਰਕੇ ਮਿਤੀ 30 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋਂ ਉਪਰੋਕਤ ਬਰਾਮਦ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
ਜ਼ਿਕਰਯੋਗ ਹੈ ਕਿ ਦੋਸ਼ੀ ਰਾਹੁਲ ਦੀ ਉਮਰ ਸਿਰਫ਼ 19 ਸਾਲ ਹੈ ਅਤੇ ਉਹ ਸਿਰਫ 6ਵੀਂ ਜਮਾਤ ਪਾਸ ਹੈ। ਪੁਲਿਸ ਨੂੰ ਇਸ ਕੋਲੋਂ ਪੁਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Newsline Express