????ਪੰਜਾਬ ‘ਚ ਰੇਤ-ਬਜਰੀ ਦੀ ਸਰਕਾਰੀ ਵਿਕਰੀ ਸ਼ੁਰੂ
????ਪੰਜਾਬ ‘ਚ ਹੁਣ 28 ਰੁਪਏ ਵਿਚ ਮਿਲੇਗਾ ਰੇਤਾ
ਚੰਡੀਗੜ੍ਹ, 19 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅੱਜ ਸੂਬੇ ਭਰ ਵਿੱਚ ਰੇਤ ਅਤੇ ਬਜਰੀ ਦੀ ਸਰਕਾਰੀ ਵਿਕਰੀ ਸ਼ੁਰੂ ਕਰਵਾ ਦਿੱਤੀ ਹੈ। ਉਨ੍ਹਾਂ ਨੇ ਮੋਹਾਲੀ ਵਿਖੇ ਪਹਿਲੇ ਸਰਕਾਰੀ ਵਿਕਰੀ ਕੇਂਦਰ ਦਾ ਉਦਘਾਟਨ ਕੀਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਅੰਦਰ 90 ਪ੍ਰਤੀਸ਼ਤ ਨਜਾਇਜ਼ ਮਾਈਨਿੰਗ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਹੁਣ ਜੇਲ੍ਹ ਵਿਚ ਹਨ। ਉਨ੍ਹਾਂ ਕਿਹਾ ਕਿ ਖੱਡ ‘ਚੋਂ 9 ਰੁਪਏ ਅਤੇ ਕ੍ਰਸ਼ਰ ਵਿਚੋਂ 20 ਰੁਪਏ ਰੇਤਾ ਮਿਲ ਰਿਹਾ ਹੈ। ਰਾਤ ਨੂੰ ਮਈਨਿੰਗ ਕਰਨ ਤੇ ਟਿੱਪਰ ਮਾਲਕ ਤੇ 2 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜਦੋਂ ਤੱਕ ਜੁਰਮਾਨਾ ਨਹੀਂ ਭਰਿਆ ਜਾਵੇਗਾ, ਟਿੱਪਰ ਨਹੀਂ ਛੱਡਿਆ ਜਾਵੇਗਾ। ਜੁਰਮਾਨਾ ਨਾ ਭਰਨ ਤੇ ਟਿੱਪਰ ਨਿਲਾਮ ਕਰ ਦਿੱਤਾ ਜਾਵੇਗਾ।