newslineexpres

Home Latest News ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾ ਬਾ ਦਾ 100 ਸਾਲ ਦੀ ਉਮਰ ‘ਚ ਦਿਹਾਂਤ

ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾ ਬਾ ਦਾ 100 ਸਾਲ ਦੀ ਉਮਰ ‘ਚ ਦਿਹਾਂਤ

by Newslineexpres@1

ਗੁਜਰਾਤ, 30 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਮੋਦੀ ਦਾ 100 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਆਪਣੀ ਮਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਉੱਤੇ ਨੋਟ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਟਵੀਟ ਕਰਦੇ ਹੋਏ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬਾ ਦਾ ਤੜਕਸਾਰ 3.30 ਵਜੇ ਦਿਹਾਂਤ ਹੋ ਗਿਆ ਅਤੇ ਇਸ ਦਾ ਅਧਿਕਾਰਤ ਐਲਾਨ ਯੂਐਨ ਮਹਿਤਾ ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖਬਰਾਂ ਅਨੁਸਾਰ ਹੀਰਾਬਾ ਨੂੰ ਡੂੰਘਾ ਦੌਰਾ ਪਿਆ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹੁਣ ਉਨ੍ਹਾਂ ਦਾ ਅੰਤਿਮ ਸਸਕਾਰ ਗਾਂਧੀਨਗਰ ਦੇ ਸੈਕਟਰ 30 ਵਿੱਚ ਕੀਤਾ ਜਾਵੇਗਾ। ਪੀਐਮ ਮੋਦੀ ਵੱਲੋਂ ਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਨੇ ਮਾਂ ਹੀਰਾਬੇਨ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਕਿ, “ਇੱਕ ਸ਼ਾਨਦਾਰ ਸਦੀ ਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਵਿਰਾਮ… ਮਾਂ ਵਿੱਚ ਮੈਂ ਹਮੇਸ਼ਾਂ ਉਸ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਇੱਕ ਨਿਰਸਵਾਰਥ ਕਰਮਯੋਗੀ ਦਾ ਪ੍ਰਤੀਕ ਅਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਹੈ।”

Related Articles

Leave a Comment