newslineexpres

Home Information ਹਿੰਦੂ ਨੇਤਾਵਾਂ ਨੂੰ ਫੇਰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

ਹਿੰਦੂ ਨੇਤਾਵਾਂ ਨੂੰ ਫੇਰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

by Newslineexpres@1

???? ਵਿਜੇ ਕਪੂਰ ਅਤੇ ਉਨ੍ਹਾਂ ਦੇ ਭਤੀਜੇ ਆਸ਼ੀਸ਼ ਨੂੰ ਗੈਂਗਸਟਰਾਂ ਨੇ ਧਮਕਾਇਆ

???? ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਅਤੇ ਬਜਰੰਗ ਦਲ ਨਾਲ ਸੰਬੰਧਤ ਹਨ ਹਿੰਦੂ ਨੇਤਾ

???? ਫੇਸਬੁੱਕ ‘ਤੇ ਆਸ਼ੀਸ਼ ਕਪੂਰ ਨੂੰ ਕਿਹਾ – “ਲੱਭ ਕੇ ਤੇਰੇ ਸਰੀਰ ਵਿਚ ਪਿੱਤਲ ਭਰਾਂਗੇ”

???? ਧਮਕੀ ਦੇਣ ਵਾਲੇ ਨੌਜਵਾਨਾਂ ਦੀ ਫੇਸਬੁੱਕ ਆਈਡੀ ‘ਤੇ ਗੈਂਗਸਟਰਾਂ ਅਤੇ ਹਥਿਆਰਾਂ ਨਾਲ ਤਸਵੀਰਾਂ ਵਾਇਰਲ

ਪਟਿਆਲਾ/ਚੰਡੀਗੜ੍ਹ, 6 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਅੰਦਰ ਦਿਨ-ਬ-ਦਿਨ ਵਿਗੜਦੇ ਹਾਲਾਤਾਂ ਵਿਚ ਜਿੱਥੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੇ ਹੀ ਸੂਬੇ ਦੇ ਸੀਨੀਅਰ ਹਿੰਦੂ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਅਜੇ ਵੀ ਜਾਰੀ ਹਨ। ਇਸੇ ਤਰ੍ਹਾਂ ਹਿੰਦੂ ਨੇਤਾ ਵਿਜੇ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਿਜੇ ਕਪੂਰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਨ ਅਤੇ 1980 ਦੇ ਦਹਾਕੇ ਤੋਂ ਸ਼ਿਵ ਸੈਨਾ ਪੰਜਾਬ ਨਾਮ ਦੀ ਸੰਸਥਾ ਚਲਾ ਰਹੇ ਹਨ ਤੇ ਸਮਾਜ ਸੇਵਾ ਵਿੱਚ ਸਰਗਰਮ ਹਨ ਅਤੇ ਹਿੰਦੂ ਸਮਾਜ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਵਿਜੇ ਕਪੂਰ ਨੂੰ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਆ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੀਤੀ ਕੋਈ ਵੀ ਕਾਰਵਾਈ ਅਜੇ ਤੱਕ ਸਾਹਮਣੇ ਨਹੀਂ ਆਈ।
ਇਸ ਸੰਬੰਧੀ ਗੱਲਬਾਤ ਕਰਦਿਆਂ ਹਿੰਦੂ ਨੇਤਾ ਵਿਜੇ ਕਪੂਰ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨੂੰ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਆਸ਼ੀਸ਼ ਕਪੂਰ, ਜੋ ਕਿ ਰਾਸ਼ਟਰੀ ਬਜਰੰਗ ਦਲ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਨ, ਨੂੰ ਵੀ ਫੇਸਬੁੱਕ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲਾ ਦਿਲਾਵਰ ਫਗਵਾੜਾ ਨਾਂ ਦਾ ਵਿਅਕਤੀ ਹੈ, ਜਿਸਦੀ ਫੇਸਬੁੱਕ ਆਈਡੀ ‘ਤੇ ਗੈਂਗਸਟਰ ਸੁੱਖਾ ਕਾਹਲਵਾਂ ਅਤੇ ਹੋਰ ਗੈਂਗਸਟਰਾਂ ਦੀਆਂ ਖਤਰਨਾਕ ਹਥਿਆਰਾਂ ਨਾਲ ਤਸਵੀਰਾਂ ਹਨ। ਉਕਤ ਵਿਅਕਤੀ ਨੇ ਫੇਸਬੁੱਕ ‘ਤੇ ਆਸ਼ੀਸ਼ ਕਪੂਰ ਨੂੰ ਕਈ ਕਾਲਾਂ ਵੀ ਕੀਤੀਆਂ, ਜਿਨ੍ਹਾਂ ਨੂੰ ਆਸ਼ੀਸ਼ ਨੇ ਨਹੀਂ ਚੁੱਕਿਆ, ਪ੍ਰੰਤੂ ਉਸ ਨੇ ਭੇਜੇ ਮੈਸੇਜ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਲੱਭ ਕੇ ਸ਼ਰੀਰ ਵਿੱਚ ਪਿੱਤਲ ਭਰ ਦਿੱਤਾ ਜਾਵੇਗਾ, ਭਾਵ ਕਿ ਉਸਦੇ ਗੋਲੀਆਂ ਮਾਰੀਆਂ ਜਾਣਗੀਆਂ।
ਵਿਜੈ ਕਪੂਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ, ਜਿਸ ਤਹਿਤ ਛੋਟੀ ਉਮਰ ਦੇ ਬੱਚਿਆਂ ਤੱਕ ਤੇ ਐੱਫ.ਆਈ.ਆਰ ਦਰਜ ਕੀਤੀ ਜਾਂਦੀ ਹੈ, ਦੂਜੇ ਪਾਸੇ ਦਿਲਾਵਰ ਫਗਵਾੜਾ ਵਰਗੇ ਅੱਤਵਾਦ, ਖਾਲਿਸਤਾਨ ਅਤੇ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਸਰੇਆਮ ਧਮਕੀਆਂ ਦੇ ਰਹੇ ਹਨ। ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਡੀਜੀਪੀ ਪੰਜਾਬ ਅਤੇ ਐਸਐਸਪੀ ਪਟਿਆਲਾ ਨੂੰ ਈਮੇਲ ਰਾਹੀਂ ਕਰ ਦਿੱਤੀ ਹੈ।
ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ।
Newsline Express

Related Articles

Leave a Comment