newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Uncategorized ???? ਅਰਬਨ ਅਸਟੇਟ ਫੇਸ-3 ਦੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਸ਼ਾਹੀ ਧੜਾ ਕਾਬਿਜ਼
???? ਮਨਜੀਤ ਸ਼ਾਹੀ ਬਣੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਖੰਗੂੜਾ ਜਨਰਲ ਸਕੱਤਰ
???? ਇਲਾਕੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਲਈ ਹਰ ਸੰਭਵ ਉਪਰਾਲਾ ਕਰਨਗੇ : ਸ਼ਾਹੀ, ਖੰਗੂੜਾ

???? ਅਰਬਨ ਅਸਟੇਟ ਫੇਸ-3 ਦੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਸ਼ਾਹੀ ਧੜਾ ਕਾਬਿਜ਼
???? ਮਨਜੀਤ ਸ਼ਾਹੀ ਬਣੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਖੰਗੂੜਾ ਜਨਰਲ ਸਕੱਤਰ
???? ਇਲਾਕੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਲਈ ਹਰ ਸੰਭਵ ਉਪਰਾਲਾ ਕਰਨਗੇ : ਸ਼ਾਹੀ, ਖੰਗੂੜਾ

by Newslineexpres@1
Photo Caption
???? ਨਵ ਨਿਯੁਕਤ ਪ੍ਰਧਾਨ ਮਨਜੀਤ ਸ਼ਾਹੀ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਖੰਗੂੜਾ ਦੇ ਨਾਲ ਇਲਕਾਨਿਵਸੀ।

???? ਅਰਬਨ ਅਸਟੇਟ ਫੇਸ-3 ਦੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਸ਼ਾਹੀ ਧੜਾ ਕਾਬਿਜ਼

???? ਮਨਜੀਤ ਸ਼ਾਹੀ ਬਣੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਖੰਗੂੜਾ ਜਨਰਲ ਸਕੱਤਰ

???? ਇਲਾਕੇ ਦੇ ਵਿਕਾਸ ਤੇ ਭਾਈਚਾਰਕ ਸਾਂਝ ਲਈ ਹਰ ਸੰਭਵ ਉਪਰਾਲਾ ਕਰਨਗੇ : ਸ਼ਾਹੀ, ਖੰਗੂੜਾ

ਪਟਿਆਲਾ, 22 ਜਨਵਰੀ -ਸੁਰਜੀਤ ਗਰੋਵਰ/ਰਮਨੀਸ਼/ -ਨਿਊਜ਼ਲਾਈਨ ਐਕਸਪ੍ਰੈਸ
ਪਟਿਆਲਾ ਦੇ ਅਰਬਨ ਅਸਟੇਟ ਵਿਖੇ ਰੈਜੀਡੈਂਸ ਵੈਲਫੇਅਰ ਐਸ਼ੋਸੀਏਸ਼ਨ ਅਰਬਨ ਅਸਟੇਟ ਫੇਸ-3 ਪਟਿਆਲਾ ਦੀ ਹੋਈ ਚੋਣ ਅੱਜ ਬਹੁਤ ਹੀ ਪਿਆਰ ਭਰੇ ਤੇ ਸ਼ਾਂਤਮਈ ਮਾਹੌਲ ਵਿਚ ਸੰਪੰਨ ਹੋਈ। ਇਸ ਦੌਰਾਨ ਮਨਜੀਤ ਸਿੰਘ ਸ਼ਾਹੀ ਧੜੇ ਨੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਐਸ਼ੋਸ਼ੀਏਸ਼ਨ ‘ਤੇ ਆਪਣਾ ਕਬਜਾ ਜਮਾ ਲਿਆ। ਐਸੋਸੀਏਸ਼ਨ ਦੀ ਚੋਣ ਮੌਕੇ ਅੱਜ ਅਰਬਨ ਅਸਟੇਟ ਫੇਸ-3 ਦੇ ਨਿਵਾਸੀਆਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਨਤੀਜਿਆਂ ਨੇ ਸਪੱਸ਼ਟ ਕਰਦੇ ਹੋਏ ਮਨਜੀਤ ਸਿੰਘ ਸ਼ਾਹੀ ਨੂੰ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਖੰਗੂੜਾ ਨੂੰ ਜਨਰਲ ਸਕੱਤਰ ਚੁਣਿਆ। ਮਨਜੀਤ ਸਿੰਘ ਸ਼ਾਹੀ ਵਲੋਂ 149 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਗੁਰਨਾਮ ਸਿੰਘ ਬਾਜਵਾ ਨੂੰ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਕੁਲਵਿੰਦਰ ਸਿੰਘ ਖੰਗੂੜਾ ਵਲੋਂ 137 ਵੋਟਾਂ ਹਾਸਿਲ ਕਰਕੇ ਅਜਾਦ ਸਿੰਘ ਬਰਾੜ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੌਕੇ ਬਤੌਰ ਚੌਣ ਕਮਿਸ਼ਨਰ ਪ੍ਰੋ: ਸੁਰਜੀਤ ਸਿੰਘ ਭੱਟੀ, ਪ੍ਰੋ: ਹਰਵਿੰਦਰ ਸਿੰਘ ਭੱਟੀ, ਪ੍ਰੋ: ਬਲਦੇਵ ਸਿੰਘ ਪਾਲੀ, ਨਰੇਸ਼ ਮਿੱਤਲ ਐਸ.ਡੀ.ਓ ਅਤੇ ਪ੍ਰੋ: ਮਨਜੀਤ ਸਿੰਘ ਨਿੱਝਰ ਵਲੋਂ ਵੋਟਾਂ ਪਾਉਣ ਦਾ ਕੰਮ ਸੁਚੇਜੇ ਢੰਗ ਨਾਲ ਨੇਪਰੇ ਚਾੜ੍ਹਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਮਲਕੀਤ ਸਿੰਘ ਮਾਨ, ਰਾਜਿੰਦਰ ਸਿੰਘ ਥਿੰਦ ਫੀਲਡ ਅਫਸਰ, ਨਛੱਤਰ ਸਿੰਘ ਸਮਰਾਉਂ, ਕਰਮਜੀਤ ਸਿੰਘ ਕੰਮਾ, ਸਤਨਾਮ ਸਿੰਘ ਪਟਵਾਰੀ, ਸੁਖਪਾਲ ਸ਼ਿੰਘ, ਸੈਂਮੀ ਸਿੱਧੂ, ਹਰਪ੍ਰੀਤ ਸਿੰਘ, ਵਿਕਰਮ ਸਿੰਘ ਬੈਂਕ ਮੈਨੇਜਰ, ਡਾ.ਕੁਲਵਿੰਦਰ ਸਿੰਘ, ਅਮਨਪ੍ਰੀਤ ਸਿੱਧੂ, ਪਰਮਜੀਤ ਸਿੰਘ, ਤਰਸੇਮ ਬਰੇਟਾ, ਐਡਵੋਕੇਟ ਕੁਲਵੰਤ ਸਿੰਘ, ਬਲਵਿੰਦਰ ਚਹਿਲ, ਪ੍ਰੀਤਮ ਜਖੇਪਲ, ਪ੍ਰੋ: ਸੰਸਾਰ ਸਿੰਘ, ਅਮੋਲਕ ਸਿੰਘ ਤੋਂ ਹੋਰ ਬਹੁਤ ਸਾਰੇ ਕਲੋਨੀ ਨਿਵਾਸੀਆਂ ਵਲੋਂ ਸ਼ਾਹੀ ਅਤੇ ਖੰਗੂੜਾ ਦੀ ਜਿੱਤ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਲੱਡੂ ਵੰਡੇ ਗਏ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਖੰਗੂੜਾ ਨੇ ਫੇਸ-3 ਦੇ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਬਿਨਾ ਕਿਸੇ ਪੱਖ ਤੋਂ ਕਲੋਨੀ ਨਿਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ ਅਤੇ ਸਮੂਹ ਇਲਾਕੇ ਦੇ ਵਿਕਾਸ ਅਤੇ ਆਪਸੀ ਭਾਈਚਾਰਕ ਸਾਂਝ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
Newsline Express

Related Articles

Leave a Comment