???? ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ
???? ਪੰਡਾਲ ‘ਚ ਰੱਖਿਆ ਜਾਵੇਗਾ ਮੁਸੇਵਾਲਾ ਦਾ ਬੁੱਤ
???? ਪੰਡਾਲ ਵਿੱਚ ਉਹ ਥਾਰ ਗੱਡੀ ਵੀ ਰੱਖੀ ਜਾਵੇਗੀ ਜਿਸ ਵਿਚ ਉਸਨੇ ਕੀਤਾ ਸੀ ਆਖਰੀ ਸਫ਼ਰ
???? ਪੁਲਿਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ
ਮਾਨਸਾ, 19 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ ਮਨਾਈ ਜਾ ਰਹੀ ਹੈ ਜਿਸ ਵਿਚ ਬਹੁਤ ਭਾਰੀ ਗਿਣਤੀ ਇਕੱਠ ਹੋਣ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਸਿੱਧੂ ਮੁਸੇਵਾਲਾ ਦੀ ਪਹਿਲੀ ਬਰਸੀ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ ਕਰਵਾਈ ਜਾਵੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਦੇ ਕਤਲ ਸਬੰਧੀ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਗੱਲ ਕਰਨਗੇ।
ਇਸ ਮੌਕੇ ਲੱਖਾਂ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਅਨਾਜ ਮੰਡੀ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਹੈ ਅਤੇ ਭਾਰੀ ਸੁਰਿਖਆ ਬੰਦੋਬਸਤ ਕੀਤੇ ਗਏ ਹਨ।
ਮਾਨਸਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹਨ।
ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਟੀਮ ਨੇ ਦੱਸਿਆ ਕਿ ਮਾਨਸਾ ਤੋਂ ਆਉਣ ਵਾਲੇ ਪਹਿਲੇ ਗੇਟ ਤੋਂ ਆਮ ਲੋਕਾਂ ਦੀ ਐਂਟਰੀ ਹੁੰਦੀ ਹੈ। ਇਸ ਦੇ ਨਾਲ ਹੀ ਦੂਜੇ ਗੇਟ ਤੋਂ ਵੀ.ਵੀ.ਆਈ.ਪੀ ਅਤੇ ਤੀਜੇ ਗੇਟ ‘ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਆਖਰੀ ਸਵਾਰੀ ਥਾਰ 5911 ਅਤੇ ਉਨ੍ਹਾਂ ਦਾ ਬੁੱਤ ਪੰਡਾਲ ਵਿੱਚ ਰੱਖਿਆ ਜਾਵੇਗਾ।
Newsline Express