???? ਪਟਿਆਲਾ ਵਿਖੇ ਭਗਵਾਨ ਸ਼੍ਰੀ ਜਗਨ ਨਾਥ ਰੱਥ ਯਾਤਰਾ 28 ਜੂਨ ਨੂੰ ; ਤਿਆਰੀਆਂ ਸ਼ੁਰੂ
ਪਟਿਆਲਾ, 27 ਮਾਰਚ – ਰਾਕੇਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਵਿਖੇ ਭਗਵਾਨ ਸ਼੍ਰੀ ਜਗਨ ਨਾਥ ਜੀ ਦੀ ਰਥ ਯਾਤਰਾ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਕੱਢੀ ਜਾਵੇਗੀ। ਇਸ ਸੰਬੰਧੀ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਰਥ ਯਾਤਰਾ ਪ੍ਰਬੰਧਕ ਕਮੇਟੀ ਦੇ ਪ੍ਰੈਸ ਸਕੱਤਰ ਸੁਦਰਸ਼ਨ ਮਿੱਤਲ ne ਦੱਸਿਆ ਕਿ ਭਗਵਾਨ ਸ਼੍ਰੀ ਜਗਾਂ ਨਾਥ ਰਥ ਯਾਤਰਾ
28 ਜੂਨ ਨੂੰ ਪਟਿਆਲਾ ਸ਼ਹਿਰ ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਆਯੋਜਿਤ ਕੀਤੀ ਜਾਵੇਗੀ। ਦੀਆਂ ਤਿਆਰੀਆਂ ਸਮਾਬੰਧੀ ਇੱਕ ਜ਼ਰੂਰੀ ਮੀਟਿੰਗ ਹੋਈ ਹੈ ਜਿਸ ਵਿੱਚ ਰੱਥ ਯਾਤਰਾ ਨੂੰ ਲੈ ਕੇ ਵਿਚਾਰ ਚਰਚਾ ਹੋਈ। ਐਚ.ਜੀ. ਕੰਚਨ ਪ੍ਰਭੂ ਅਤੇ ਐਚ.ਜੀ. ਅਨਸ਼ੁਮਨ ਦਾਸ ਜੀ ਵਲੋਂ ਅਰਵਿੰਦਰ ਨੋਹਰੀਆ ਨੇ ਪ੍ਰਧਾਨ ਪਦ ਦੇ ਲਈ ਨੀਰਜ ਚਲਾਣਾ ਅਤੇ ਜਨਰਲ ਸਕੱਤਰ ਸੀ.ਐਮ. ਮਿੱਤਲ ਦਾ ਨਾਮ ਲਿਆ। ਬਾਕੀ ਦੇ ਅਹੁਦੇਦਾਰ ਬਾਅਦ ਵਿੱਚ ਵਿਚਾਰ ਚਰਚਾ ਕਰਕੇ ਲਗਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ 27 ਜੂਨ, ਦਿਨ ਬੁੱਧਵਾਰ, ਨੂੰ ਦੁਪਹਿਰ 12 ਵਜੇ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਰੱਥ ਯਾਤਰਾ ਸ਼ੁਰੂ ਹੋਵੇਗੀ ਅਤੇ ਸਾਰੇ ਬਜਾਰਾਂ ਵਿੱਚ ਹੁੰਦੀ ਹੋਈ ਐਸ.ਕੇ.ਡੀ.ਐਸ. ਰਾਜਪੁਰਾ ਰੋਡ, ਸ੍ਰੀ ਹਨੁਮਾਨ ਜੀ ਦੇ ਮੰਦਿਰ ਦੇ ਨੇੜੇ ਸਮਾਪਤ ਹੋਵੇਗੀ ਜਿੱਥੇ 10000 ਸ਼ਰਧਾਲੁਆਂ ਲਈ ਦੇਸੀ ਘੀ ਦਾ ਲੰਗਰ ਤਿਆਰ ਕਰਕੇ ਵਰਤਾਇਆ ਜਾਵੇਗਾ।ਸੁਦਰਸ਼ਨ ਮਿੱਤਲ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੱਥ ਯਾਤਰਾ ਵਿੱਚ ਜੋ ਵੀ ਸੱਜਣ ਕਿਸੀ ਪ੍ਰਕਾਰ ਦਾ ਦਾਨ ਦੇਣਾ ਚਾਹੁੰਦੇ ਹੋਣ, ਦੇ ਸਕਦੇ ਹਨ, ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਚਾਹ ਦੀ ਪੱਤੀ, ਲੱਸਣ, ਪਿਆਜ ਆਦਿ ਦੀ ਮਨਾਹੀ ਹੈ। ਇਸ ਮੌਕੇ ਵਿਕਰਮ ਅਹੁਜਾ, ਸੁਭਾਸ਼ ਗੁਪਤਾ, ਵਿਨੋਦ ਬਾਂਸਲ, ਬਲਜਿੰਦਰ ਧਿਮਾਨ, ਹਰਿੰਦਰ ਬਾਂਸਲ, ਵਨੀਤ ਬਾਂਸਲ, ਪੁਨੀਤ, ਜਰਨੈਲ ਸਿੰਘ ਮਾਹੀ, ਪ੍ਰਦੀਪ ਕਪਿਲਾ, ਸੈੈਂਡੀ ਵਾਲਿਆ, ਸੰਜੇ ਸੇਠ, ਸ਼ੱਸ਼ੀ ਅਗਰਵਾਲ, ਦੇਵੀ ਦਿਆਲ, ਡੀ.ਕੇ. ਦੁਆ ਆਦਿ ਸ਼ਾਮਲ ਸਨ। Newsline Express