???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਸ਼ਾਂਤੀ ਦਿਵਸ
ਪਟਿਆਲਾ, 23 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਵੀਰ ਹਕੀਕਤ ਰਾਏ ਸਕੂਲ ਦੇ ਐਨ.ਐਸ.ਐਸ ਵਲੰਟੀਅਰਜ਼ ਨੇ ਇੰਟਰਨੈਸ਼ਨਲ ਪੀਸ ਡੇ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਤੇ ਯੂਕਰੇਨ ਦੀ ਲੜਾਈ ਦੀਆਂ ਵੀਡੀਓ ਦਿਖਾਈਆਂ ਗਈਆਂ ਅਤੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਲੜਾਈਆਂ ਦੇ ਖਤਰੇ ਅਤੇ ਉਹਨਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਅਤੇ ਨਾਲ ਹੀ ਸ਼ਾਂਤੀ ਦੇ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ। ਘਰ, ਪਰਿਵਾਰ, ਸਮਾਜ ਤੇ ਦੇਸ਼ ਦੀ ਉੱਨਤੀ ਤੇ ਵਿਕਾਸ ਲਈ ਸ਼ਾਂਤੀ, ਆਪਸੀ ਪਿਆਰ, ਮਿਲਵਰਤਨ, ਸਹਿਯੋਗ ਤੇ ਭਾਈਚਾਰਕ ਸਾਂਝ ਦਾ ਹੋਣਾ ਬਹੁਤ ਜਰੂਰੀ ਹੈ।

ਆਪਸੀ ਨਫਰਤ, ਜੰਗਾਂ, ਯੁੱਧਾਂ ਤੇ ਲੜਾਈਆਂ ਦੇ ਮਾਹੌਲ ਹਮੇਸ਼ਾ ਹੀ ਮਨੁੱਖਤਾ ਲਈ ਨੁਕਸਾਨਦਾਇਕ ਸਿੱਧ ਹੁੰਦੇ ਹਨ। ਇਸ ਲਈ ਮਨੁੱਖਤਾ ਦੀ ਭਲਾਈ ਲਈ ਹਰ ਮਨੁੱਖ ਨੂੰ ਨਿੱਜੀ ਪੱਧਰ ਉੱਤੇ ਸ਼ਾਂਤੀ ਬਣਾਈ ਰੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਸ਼ਾਂਤੀ ਦਿਵਸ ਨਾਲ ਸੰਬੰਧਿਤ ਪੋਸਟਰ ਬਣਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਅਫਸਰ ਰਵਿੰਦਰ ਕੌਰ ਦਾ ਵਿਸ਼ੇਸ਼ ਉਪਰਾਲਾ ਰਿਹਾ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਆਪਸੀ ਪ੍ਰੇਮ, ਮਿਲਵਰਤਨ ਤੇ ਭਾਈਚਾਰਕ ਸਾਂਝ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।
