newslineexpres

Home Fitness ???? ਦਵਾਈਆਂ ਤੋਂ ਬੇਅਸਰ  ਪਿਸ਼ਾਬ ਨਾਲੀ ’ਚ ਭਾਰੀ ਰੁਕਾਵਟ ਤੋਂ ਪੀੜਤ 72 ਸਾਲਾ ਬਜ਼ੁਰਗ ਮਰੀਜ ਦਾ ਸਫਲ ਇਲਾਜ

???? ਦਵਾਈਆਂ ਤੋਂ ਬੇਅਸਰ  ਪਿਸ਼ਾਬ ਨਾਲੀ ’ਚ ਭਾਰੀ ਰੁਕਾਵਟ ਤੋਂ ਪੀੜਤ 72 ਸਾਲਾ ਬਜ਼ੁਰਗ ਮਰੀਜ ਦਾ ਸਫਲ ਇਲਾਜ

by Newslineexpres@1

???? ਦਵਾਈਆਂ ਤੋਂ ਬੇਅਸਰ  ਪਿਸ਼ਾਬ ਨਾਲੀ ’ਚ ਭਾਰੀ ਰੁਕਾਵਟ ਤੋਂ ਪੀੜਤ 72 ਸਾਲਾ ਬਜ਼ੁਰਗ ਮਰੀਜ ਦਾ ਸਫਲ ਇਲਾਜ

???? ਰੋਬੋਟ ਸਹਾਇਤਾ ਪ੍ਰਾਪਤ ਸਰਜਰੀ ਚਿਕਿਤਸਾ ਜਗਤ ਵਿਚ ਮਰੀਜ਼ਾਂ ਲਈ ਵਰਦਾਨ

???? ਰੋਬੋਟ-ਸਹਾਇਤਾ ਪ੍ਰਾਪਤ ਸਰਜਰੀ ਘੱਟ ਤੋਂ ਘੱਟ ਖੂਨ ਵਗਣ, ਘੱਟ ਦਰਦ, ਘੱਟ ਜ਼ਖ਼ਮ, ਹਸਪਤਾਲ ਵਿਚ ਘੱਟ ਸਮਾਂ ਰਹਿਣ ਅਤੇ ਤੇਜ਼ੀ ਨਾਲ ਰਿਕਵਰੀ ਨੂੰ ਯਕੀਨੀ ਬਣਾਉਂਦੀ ਹੈ : ਡਾਕਟਰ ਰੋਹਿਤ ਡਡਵਾਲ

ਪਟਿਆਲਾ, 12 ਅਪਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਮੈਡੀਕਲ ਜਗਤ ਵਿੱਚ ਆਈ ਨਵੀਂ ਕ੍ਰਾਂਤੀ ਨਾਲ ਜਿੱਥੇ ਗੰਭੀਰ ਮਰੀਜ਼ਾਂ ਨੂੰ ਵੀ ਬਚਾਉਣਾ ਸੰਭਵ ਹੋ ਗਿਆ ਹੈ, ਉਥੇ ਹੀ ਰੋਬੋਟਿਕ ਸਰਜਰੀ ਗੰਭੀਰ ਗਦੂਦਾਂ ਦੇ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਇਹ ਗੱਲ ਪ੍ਰਸਿੱਧ ਯੂਰੋਲੋਜਿਸਟ ਡਾ. ਰੋਹਿਤ ਡਢਵਾਲ ਨੇ ਪਟਿਆਲਾ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਕਹੀ, ਜੋ ਇਥੇ ਹੱਥਾਂ ਦੀ ਬਜਾਏ ‘ਦਾ ਵਿੰਚੀ’ ਰੋਬੋਟਿਕ ਸਰਜਰੀ ਨਾਲ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਬਰਬਾਦੀ, ਘੱਟ ਦਰਦ, ਘੱਟ ਜ਼ਖ਼ਮ ਅਤੇ ਜਲਦੀ ਤੋਂ ਜਲਦੀ ਮਿਲਦੀ ਰਾਹਤ ਸਬੰਧੀ ਜਾਗਰੂਕ ਕਰਨ ਲਈ ਸ਼ਹਿਰ ਵਿਚ ਪਹੁੰਚੇ ਸਨ।
ਫੋਰਟਿਸ ਹਸਪਤਾਲ ਦੇ ਯੂਰੋਲੋਜੀ, ਰੋਬੋਟਿਕਸ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਰੋਹਿਤ ਡਢਵਾਲ ਨੇ ਕਿਹਾ ਕਿ ਮੈਡੀਕਲ ਸਾਹਿਤ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਸ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 72 ਸਾਲਾ ਬਜ਼ੁਰਗ ਮਰੀਜ਼ ਜੋ ਕਿ ਪੇਸ਼ਾਬ ਨਲੀ ਵਿਚ ਬਣੇ ਇੱਕ ਵਿਸ਼ਾਲ ਪਿਸ਼ਾਬ ਬਲੈਡਰ ਡਾਇਵਰਟੀਕੁਲਮ (ਪੇਸ਼ਾਬ ਨਾਲੀ ਵਿਚ ਬਣੀ ਰੁਕਾਵਟ) ਨਾਂਲ ਪੀੜਤ ਸੀ। ਪਿਸ਼ਾਬ ਦੀ ਥੈਲੀ ਅਤੇ ਪਿਸ਼ਾਬ ਨਾਲੀ ਵਿਚ ਬੈਕਟੀਰੀਆ ਦੀ ਲਾਗ ਕਾਰਨ (ਕੈਂਸਰ ਦੀ ਸ਼ੁਰੂਆਤ) ਅਤੇ ਪਿਸ਼ਾਬ ਕਰਨ ਲਈ ਰਾਤ ਨੂੰ ਜਾਗਣ ਕਾਰਨ ਉਹ ਬਹੁਤ ਗੰਭੀਰ ਸਥਿਤੀ ਵਿੱਚੋਂ ਗੁਜਰ ਰਿਹਾ ਸੀ। ਮਰੀਜ਼ ਦਾ ਵੱਖ-ਵੱਖ ਹਸਪਤਾਲਾਂ ਵਿੱਚ ਪੰਜ ਵਾਰ ਪ੍ਰੋਸਟੇਟ ਦੀ ਸਰਜਰੀ ਵੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਬਜ਼ੁਰਗ ਵਿਸ਼ਾਲ ਪਿਸ਼ਾਬ ਬਲੈਡਰ ਡਾਇਵਰਟੀਕੁਲਮ ਤੋਂ ਪੀੜਤ ਸੀ, ਜਿਸ ’ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ, ਜਿਸ ਦਾ ਰੋਬੋਟ ਅਸਿਸਟੇਡ ਬਲੈਡਰ ਡਾਇਵਰਟੀਕੁਲੇਕਟੋਮੀ ਨਾਲ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾਕਟਰੀ ਸਾਹਿਤ ਵਿੱਚ ਆਪਣੀ ਜਾਣਕਾਰੀ ਮੁਤਾਬਿਕ ਇਹ ਪਹਿਲਾ ਕੇਸ ਸੀ ਜਿਸ ਵਿੱਚ ਇੱਕ 72 ਸਾਲਾ ਬਜ਼ੁਰਗ ਮਰੀਜ਼ ਦੇ ਸਰੀਰ ਵਿੱਚੋਂ ਇੱਕ ਵਿਸ਼ਾਲ 500 ਮਿਲੀਲੀਟਰ ਪਿਸ਼ਾਬ ਬਲੈਡਰ ਡਾਇਵਰਟੀਕੁਲਮ ਹਟਾਇਆ ਗਿਆ ਸੀ।
ਡਾ. ਰੋਹਿਤ ਡਡਵਾਲ ਨੇ ਦੱਸਿਆ ਕਿ ਹੱਥਾਂ ਦੀ ਬਜਾਏ ਰੋਬੋਟਿਕ ਸਰਜਰੀ ਮਰੀਜ਼ ਲਈ ਘੱਟ ਦਰਦਨਾਕ ਅਤੇ ਜ਼ਿਆਦਾ ਫਾਇਦੇਮੰਦ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਦੌਰਾਨ ਸਰੀਰ ਦੇ ਜਿਨ੍ਹਾਂ ਅੰਗਾਂ ਤੱਕ ਪਹੁੰਚਣਾ ਔਖਾ ਹੁੰਦਾ ਸੀ, ਉਨ੍ਹਾਂ ਤੱਕ ਹੁਣ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਰੋਬੋਟਿਕ ਸਰਜਰੀ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਵਾਂਗ ਹੈ। ਉਨ੍ਹਾਂ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਸਰੀਰ ਵਿੱਚ ਲਗਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3ਡੀ ਦ੍ਰਿਸ਼ ਦੇਖ ਕੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡਾਕਟਰ ਰੋਹਿਤ ਨੇ ਰੋਬੋਟ ਮਸ਼ੀਨਰੀ ਦੇ ਕੰਮ ਦਾ ਢੰਗ ਅਤੇ ਹੋਰ ਬਹੁਮੁੱਲੀ ਜਾਣਕਾਰੀ ਦਿੱਤੀ ਜਦਕਿ ਉਨ੍ਹਾਂ ਦੇ ਨਾਲ ਆਏ ਮਰੀਜ਼ ਨੇ ਆਪਣੀ ਬੀਮਾਰੀ ਅਤੇ ਇਲਾਜ ਬਾਰੇ ਖੁੱਲ੍ਹ ਕੇ ਦਸਿਆ ਤੇ ਡਾਕਟਰ ਰੋਹਿਤ ਦਾ ਧੰਨਵਾਦ ਕੀਤਾ।                  Newsline Express

Related Articles

Leave a Comment