newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Latest News ???? ਸਨੈਚਿੰਗ ਦੇ ਕੇਸ ‘ਚੋਂ ਮਸਤਾਨ ਖਾਨ ਬਰੀ

???? ਸਨੈਚਿੰਗ ਦੇ ਕੇਸ ‘ਚੋਂ ਮਸਤਾਨ ਖਾਨ ਬਰੀ

by Newslineexpres@1

???? ਸਨੈਚਿੰਗ ਦੇ ਕੇਸ ਚੋਂ ਮਸਤਾਨ ਖਾਨ ਬਰੀ

ਪਟਿਆਲਾ, 12 ਅਪ੍ਰੈਲ –ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਪਟਿਆਲਾ ਦੇ ਐਡਵੋਕੇਟ ਅਮਨਪ੍ਰੀਤ ਸਿੰਘ ਚੰਬਾਲ ਨੇ ਮਹਿਲਾ ਤੋਂ ਸਨੈਚਿੰਗ ਕਰਨ ਦੇ ਇੱਕ ਬਹੁਤ ਪੇਚੀਦੇ ਕੇਸ ਵਿੱਚੋਂ ਪਿੰਡ ਜਾਹਲਾਂ ਜਿਲ੍ਹਾ ਪਟਿਆਲਾ ਦੇ ਇੱਕ ਵਿਅਕਤੀ ਨੂੰ ਬਰੀ ਕਰਵਾਇਆ ਹੈ।

 ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2021 ਵਿੱਚ ਥਾਣਾ ਪਸਿਆਣਾ ਪਟਿਆਲਾ ਵਿਖੇ 9 ਅਗਸਤ ਨੂੰ ਪਿੰਡ ਜਾਹਲਾਂ ਦੇ ਮਸਤਾਨ ਸਿੰਘ ਵਿਰੁੱਧ ਧਾਰਾਵਾਂ 379-ਬੀ, 201, 34 ਆਈ.ਪੀ.ਸੀ ਅਧੀਨ ਮੁਕੱਦਮਾ ਨੰਬਰ 174 ਦਰਜ਼ ਕੀਤਾ ਸੀ।

ਮਸਤਾਨ ਖਾਨ ਪੁੱਤਰ ਯੂਸੁਫ਼ ਖਾਨ ਉਤੇ ਦੋਸ਼ ਸੀ ਕਿ ਉਸਨੇ ਭਾਖੜਾ ਐਨਕਲੇਵ,  ਮੱਲੋਮਾਜਰਾ, ਪਟਿਆਲਾ ਵਾਸੀ ਇੱਕ ਮਹਿਲਾ ਪਰਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਦੀਆਂ ਕੰਨਾਂ ਦੀਆਂ ਬਾਲੀਆਂ ਦੀ ਖੋਹ ਕੀਤੀ ਸੀ।

ਮਾਣਯੋਗ ਸੈਸ਼ਨ ਕੋਰਟ ਦੀ ਅਦਾਲਤ ਵਿੱਚ ਦੋਵੇਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਮਾਣਯੋਗ ਸੈਸ਼ਨ ਜੱਜ ਸ੍ਰੀ ਤਰਸੇਮ ਸਿੰਗਲਾ ਨੇ ਬਚਾਅ ਪੱਖ ਦੇ ਵਕੀਲ ਐਡਵੋਕੇਟ ਅਮਨਪ੍ਰੀਤ ਸਿੰਘ ਚੰਬਾਲ ਦੀਆਂ ਦਲੀਲਾਂ ਮੰਨਦੇ ਹੋਏ ਮਸਤਾਨ ਖਾਨ ਨੂੰ ਬਰੀ ਕਰ ਦਿੱਤਾ। Newsline Express

Related Articles

Leave a Comment