???? ਅੰਤਰਰਾਸ਼ਟਰੀ ਸੇਫਟੀ ਸਿਹਤ ਦਿਵਸ਼ ਮੌਕੇ ਮੁਕਾਬਲੇ ਕਰਵਾਉਣਾ ਚੰਗੇ ਉਪਰਾਲੇ : ਸੁਖਵਿੰਦਰ ਖੋਸਲਾ
???? ਅੰਤਰ ਸਕੂਲ ਮੁਕਾਬਲਿਆਂ ਵਿਚ 16 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ
???? ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀਆਂ ਨੇ ਵੀ ਜਿੱਤੇ ਮੁਕਾਬਲੇ
ਪਟਿਆਲਾ, 28 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਯੁੰਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਅਤੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਵੱਲੋਂ 28 ਅਪ੍ਰੈਲ ਨੂੰ ਘਰ ਪਰਿਵਾਰਾਂ ਮੁਹੱਲਿਆਂ ਵਿਖੇ ਸੇਫਟੀ ਸਿਹਤ ਅਤੇ ਬਚਾਉ ਮਦਦ ਦਿਵਸ਼ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲ੍ਹਾ ਟ੍ਰੇਨਿੰਗ ਅਫ਼ਸਰ ਰੈਡ ਕਰਾਸ ਅਤੇ ਸ਼੍ਰੀ ਪਵਨ ਗੋਇਲ, ਸਾਬਕਾ ਚੀਫ਼ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਪਟਿਆਲਾ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 16 ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਨਵੇਂ ਨਵੇਂ ਵਿਚਾਰ ਪ੍ਰਗਟ ਕੀਤੇ ਕਿ ਆਪਣੇ ਘਰ ਪਰਿਵਾਰ ਦੀ ਸੁਰੱਖਿਆ, ਬਚਾਓ, ਸਨਮਾਨ ਅਤੇ ਮੈਂਬਰਾਂ ਦੀ ਸਿਹਤ, ਤਦੰਰੁਸਤੀ, ਤਾਕਤ, ਭਾਈਚਾਰੇ ਬਾਰੇ ਕੀ ਕੀ ਧਿਆਨ ਰੱਖਣਾ ਚਾਹੀਦਾ ਹੈ।
ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਖੋਸਲਾ ਨੇ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ, ਉਪਕਾਰ ਸਿੰਘ, ਅਤੇ ਸ਼੍ਰੀ ਸਤੀਸ਼ ਭੰਡਾਰੀ ਸਾਬਕਾ ਪ੍ਰਿੰਸੀਪਲ ਨੇ ਦੱਸਿਆ ਕਿ ਜੂਨੀਅਰ ਗਰੁੱਪ ਵਿੱਚ ਸੋਨੀ ਪਬਲਿਕ ਸਕੂਲ ਦਾ ਸੁਮੀਤ ਪਾਂਡੇ ਅਤੇ ਐਸ ਡੀ ਮਾਡਲ ਸਕੂਲ ਦੀ ਤਨੀਸ਼ਾ ਪਹਿਲੇ, ਵੀਰ ਹਕੀਕਤ ਰਾਏ ਮਾਡਲ ਸਕੂਲ ਦੀ ਈਸ਼ਾ ਵਰਮਾ ਦੂਸਰੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਦੀ ਭੂਮਿਕਾ ਤੀਸਰੇ ਸਥਾਨ ‘ਤੇ ਰਹੇ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ, ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਐਸ.ਡੀ.ਐਸ.ਈ ਸਕੂਲ, ਆਰੀਆ ਕੰਨਿਆ ਹਾਈ ਸਕੂਲ ਗੁਰੂ ਨਾਨਕ ਨਗਰ ਦੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੀਮਤੀ ਅਰੁਣ ਜੈਨ, ਸਬ ਇੰਸਪੈਕਟਰ ਗੁਰਜਾਪ ਸਿੰਘ, ਸ਼੍ਰੀ ਹਰਿੰਦਰ ਸਿੰਘ ਕਰੀਰ, ਕੋਰ ਕਮਾਂਡਰ ਸੈਂਟ ਜੋਹਨ ਐਂਬੂਲੈਂਸ ਬਰੀਗੇਡ ਅਤੇ ਪਰਮਿੰਦਰ ਕੌਰ ਮਨਚੰਦਾ ਡਾਇਰੈਕਟਰ ਸਾਕੇਤ ਹਸਪਤਾਲ ਨੇ ਦੱਸਿਆ ਕਿ ਸੀਨੀਅਰ ਗਰੁਪ ਵਿਚ ਸੋਨੀ ਪਬਲਿਕ ਸਕੂਲ ਦੀ ਸੋਨਮ ਅਤੇ ਵੀਰ ਹਕੀਕਤ ਰਾਏ ਸਕੂਲ ਦਾ ਪ੍ਰਭਸ਼ਰਨ ਸਿੰਘ ਪਹਿਲੇ, ਨਿਯੂ ਪਾਵਰ ਹਾਊਸ ਕਾਲੋਨੀ ਸਕੂਲ ਦੀ ਵਨਸੀਕਾ, ਪੁਰਾਣੀ ਪੁਲਿਸ ਲਾਈਨ ਸਕੂਲ ਦੀ ਤਰਨਪ੍ਰੀਤ ਕੋਰ ਦੂਸਰੇ ਅਤੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਸ ਡੀ ਮਾਡਲ ਸਕੂਲ, ਐਸ ਡੀ ਐਸ ਈ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਤੀਸਰੇ ਨੰਬਰ ‘ਤੇ ਰਹੇ। ਸ਼੍ਰੀ ਪਵਨ ਗੋਇਲ ਨੇ ਅੱਖਾਂ ਦਾਨ ਕਰਨ, ਗੁਰਜਾਪ ਸਿੰਘ ਨੇ ਆਵਾਜਾਈ ਨਿਯਮਾਂ, ਕਾਨੂੰਨਾਂ ਤੇ ਅਸੂਲਾਂ, ਅਰੁਣ ਜੈਨ ਨੇ ਯੋਗਾ ਅਤੇ ਸੰਤੁਲਿਤ ਭੋਜਨ ਅਤੇ ਸਤੀਸ਼ ਭੰਡਾਰੀ ਨੇ ਪੜ੍ਹਾਈ ਦੇ ਨਾਲ ਨਾਲ ਦੂਸਰੀ ਗਤੀਵਿਧੀਆਂ ਵਿਚ ਭਾਗ ਲੈਣ ਦੀ ਮਹੱਤਤਾ ਦੱਸੀ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼੍ਰੀਮਤੀ ਅਲਕਾ ਅਰੋੜਾ ਵਲੋਂ ਮੈਡਮ ਅਤੇ ਡਾਕਟਰ ਨੀਰਜ ਭਾਰਦਵਾਜ ਭਾਈ ਘਨ੍ਹਈਆ ਮੈਡੀਕਲ ਸੰਸਥਾ ਵਲੋਂ ਸਰਟੀਫਿਕੇਟ ਪ੍ਰਦਾਨ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਹੜੇ ਸਕੂਲਾਂ ਵਲੋਂ ਬੱਚਿਆਂ ਨੂੰ ਤਿਆਰ ਕਰਕੇ ਭੇਜਿਆ ਗਿਆ ਹੈ, ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਲਾਭਦਾਇਕ ਜਾਣਕਾਰੀ ਪ੍ਰਾਪਤ ਹੋਈ, ਪਰ ਕੁਝ ਸਕੂਲਾਂ ਵਲੋਂ ਵਿਦਿਆਰਥੀਆਂ ਨੂੰ ਨਹੀਂ ਭੇਜਿਆ ਗਿਆ ਜਿਸ ਕਾਰਨ ਉਨ੍ਹਾਂ ਸਕੂਲਾਂ ਦੇ ਹੋਣਹਾਰ ਬੱਚੇ ਇਸ ਵੱਡਮੁਲੀ ਜਾਣਕਾਰੀ ਅਤੇ ਸਨਮਾਨਾਂ ਤੋਂ ਬਾਂਝੇ ਰਹੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀ ਕੋਈ ਫ਼ੀਸ ਵੀ ਨਹੀਂ ਲਈ ਜਾਂਦੀ ਜਦਕਿ ਹਰੇਕ ਵਿਦਿਆਰਥੀ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ।
Newsline Express