ਪਟਿਆਲਾ, 19 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿੱਚ ਤੇਜ਼ ਹਵਾਵਾਂ, ਗੜੇਮਾਰੀ ਨਾਲ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਉੱਥੇ ਕਈ ਥਾਈਂ ਤੇਜ਼ ਹਵਾਵਾਂ ਨੇ ਸੜਕਾਂ ਦੇ ਆਲੇ-ਦੁਆਲੇ ਲੱਗੇ ਦਰਖ਼ਤ ਜੜੋਂ ਪੁੱਟ ਦਿੱਤੇ ਅਤੇ ਵੱਡੇ-ਵੱਡੇ ਟਾਹਣੇ ਟੁੱਟ ਕੇ ਹੇਠਾਂ ਡਿੱਗ ਗਏ ਜੋ ਆਉਂਦੇ-ਜਾਂਦੇ ਵਾਹਨਾਂ ਉਪਰ ਡਿਗੇ ਵੀ ਦਿੱਸੇ। ਇਸ ਤਰ੍ਹਾਂ ਦੇ ਚਿੰਤਾਜਨਕ ਹਾਲਾਤ ਪਟਿਆਲਾ-ਸਰਹਿੰਦ ਰੋਡ ’ਤੇ ਦੇਖਣ ਨੂੰ ਮਿਲ ਮਿਲੇ। ਲੋਕ ਖ਼ੁਦ ਹੀ ਸੜਕਾਂ ਸਾਫ਼ ਕਰ ਕੇ ਆਪਣੇ ਵਾਹਨ ਕੱਢਦੇ ਵੀ ਨਜ਼ਰ ਆਏ।
