*???? ਵੀਰ ਹਕੀਕਤ ਰਾਏ ਸਕੂਲ ਦੇ ਵਿਦਿਆਰਥੀ ਵਧੀਆ ਪੜ੍ਹਾਈ ਕਰਨ ਦੇ ਨਾਲ ਬਣ ਰਹੇ ਵਧੀਆ ਕੁੱਕ ਵੀ*
*???? ਅਜੋਕੇ ਸਮੇਂ ਵਿੱਚ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੋਣਾ ਬਹੁਤ ਜ਼ਰੂਰੀ: ਪ੍ਰਿੰ. ਸਰਲਾ ਭਟਨਾਗਰ*
ਪਟਿਆਲਾ, 29 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਪਟਿਆਲਾ ਦੇ ਨਾਮੀਂ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਹੋਮ ਸਾਇੰਸ ਅਤੇ ਕੁਕਿੰਗ, ਸੰਤੁਲਿਤ ਭੋਜਨ ਅਤੇ ਹੋਮ ਨਰਸਿੰਗ ਬਾਰੇ ਪ੍ਰੇਕਟਿਕਲ ਜਾਣਕਾਰੀ ਦੇਣ ਲਈ ਵਿਸ਼ੇਸ਼ ਉਪਰਾਲੇ ਸ਼ੁਰੂ ਕੀਤੇ ਹਨ। ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਘਰਾਂ ਵਿੱਚ ਕੰਮਕਾਜੀ ਔਰਤਾਂ ਅਤੇ ਮਾਪਿਆਂ ਦੇ ਕਾਰਨ ਬੱਚੇ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਦੇ ਆਦਿ ਹੋ ਰਹੇ ਹਨ ਜਾਂ ਫਿਰ ਬੱਚੇ ਨਾਸ਼ਤਾ ਭੋਜਨ ਨਹੀਂ ਕਰਦੇ, ਜਿਸ ਕਾਰਨ ਉਨ੍ਹਾਂ ਨੂੰ ਕਈ ਬਿਮਾਰੀਆਂ, ਕਮਜ਼ੋਰੀਆਂ ਘੇਰ ਰਹੀਆਂ ਹਨ। ਇਸ ਲਈ ਹੁਣ ਸਕੂਲ ਵਿਖੇ ਹਰੇਕ ਲੜਕੀ ਅਤੇ ਲੜਕੇ ਨੂੰ ਭੋਜਨ ਬਣਾਉਣ, ਸਬਜ਼ੀਆਂ, ਦਾਲਾਂ, ਸਲਾਦ ਆਦਿ ਤਿਆਰ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਮਾਪੇ ਬਹੁਤ ਖੁਸ਼, ਸਤੁੰਸ਼ਟ ਅਤੇ ਅਨੰਦਿਤ ਮਹਿਸੂਸ ਕਰ ਰਹੇ ਹਨ। ਬੱਚਿਆਂ ਨੂੰ ਖਾਣਾ ਬਣਾਉਣਾ ਨਾ ਆਉਣ ਕਰਨ ਘਰਾਂ ਵਿੱਚ ਬੱਚਿਆਂ ਵੱਲੋਂ ਆਨਲਾਈਨ ਫਾਸਟ ਫੂਡ ਮੰਗਵਾਉਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ, ਪਰ ਸਾਡੀਆਂ ਕੋਸ਼ਿਸ਼ਾਂ ਸਦਕਾ ਹੁਣ ਬੱਚੇ ਮਾਪਿਆਂ ਲਈ ਭੋਜਨ ਤਿਆਰ ਕਰਨ ਲੱਗ ਪਏ ਹਨ ਅਤੇ ਬੱਚਿਆਂ ਨੂੰ ਭੋਜਨ, ਪਾਣੀ, ਗੈਸਾਂ, ਧੰਨ ਦੌਲਤ, ਖਰਚਿਆਂ, ਆਮਦਨ ਆਦਿ ਦੀ ਮਹੱਤਤਾ ਪਤਾ ਲਗ ਰਹੀ ਹੈ ਅਤੇ ਮਾਪਿਆਂ ਪ੍ਰਤੀ ਹਮਦਰਦੀ, ਪਿਆਰ ਅਤੇ ਸਤਿਕਾਰ ਵੱਧ ਰਿਹਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਲਈ ਵਿਦੇਸ਼ਾਂ ਜਾਂ ਪੰਜਾਬ ਤੋਂ ਬਾਹਰ ਜਾਣਾ ਪੈਂਦਾ ਹੈ ਅਤੇ ਬਾਹਰ ਜਾ ਕੇ ਬੱਚੇ ਹੋਟਲਾਂ ਢਾਬਿਆਂ ਤੋਂ ਖਾਣਾ ਖਾਣ ਕਰਕੇ ਬਿਮਾਰ ਹੋ ਸਕਦੇ ਹਨ ਪਰ ਚੰਗੇ ਕੁੱਕ ਵਜੋਂ ਤਿਆਰ ਹੋ ਕੇ ਵਿਦਿਆਰਥੀ ਹੋਟਲ ਮੈਨੇਜਮੈਂਟ ਦੇ ਕੋਰਸ ਕਰਕੇ ਨੌਕਰੀਆਂ ਵੀ ਕਰ ਸਕਦੇ ਹਨ ਜਾਂ ਆਪਣੇ ਕਾਰੋਬਾਰ ਵਿਉਪਾਰ ਚਲਾ ਸਕਦੇ ਹਨ। ਮੈਡਮ ਇੱਦੂ, ਨਰੇਸ਼ ਮੈਡਮ ਦੂਸਰੇ ਸਟਾਫ਼ ਮੈਂਬਰਾਂ ਅਤੇ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਵੀਰ ਹਕੀਕਤ ਰਾਏ ਸਕੂਲ ਵਲੋਂ ਬੱਚਿਆਂ ਦੀ ਸੁਰੱਖਿਆ, ਸਨਮਾਨ, ਸਿਖਿਆ ਦੇ ਨਾਲ ਨਾਲ ਸਕੂਲ ਵਿਖੇ ਐਨ.ਸੀ.ਸੀ, ਐਨ.ਐਸ.ਐਸ, ਸਕਾਉਟ ਗਾਈਡਜ਼ ਅਤੇ ਫਸਟ ਏਡ, ਸੀ ਪੀ ਆਰ ਗਤੀਵਿਧੀਆਂ ਜੰਗੀ ਪੱਧਰ ‘ਤੇ ਚਲਾਈਆਂ ਜਾ ਰਹੀਆਂ ਹਨ ਕਿਉਂਕਿ ਅੱਜ ਵੱਧ ਨੰਬਰਾਂ ਅਤੇ ਡਿਗਰੀਆਂ ਦੀ ਮਹੱਤਤਾ ਦੇ ਨਾਲ ਨਾਲ ਬੱਚਿਆਂ ਨੂੰ ਮਿਲੇ ਗਿਆਨ ਸਿਖਲਾਈ, ਟ੍ਰੇਨਿੰਗ, ਅਭਿਆਸ ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ, ਵਫ਼ਾਦਾਰੀਆਂ, ਜਿੰਮੇਵਾਰੀਆਂ ਨਿਭਾਉਣ ਲਈ ਨਿਮਰਤਾ, ਸਹਿਣਸ਼ੀਲਤਾ, ਅਨੁਸ਼ਾਸਨ ਤੇ ਆਗਿਆ ਪਾਲਣ ਦੀ ਵੱਧ ਮਹੱਤਤਾ ਹੈ ਜਿਸ ਹਿੱਤ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਹਾਇਤਾ ਤੋਂ ਬਿਨਾਂ ਹੀ ਬੱਚਿਆਂ ਦੇ ਚੰਗੇ ਆਚਰਣ, ਸੰਸਕਾਰਾਂ ਅਤੇ ਉਜਵੱਲ ਭਵਿੱਖ ਲਈ ਪ੍ਰਸੰਸਾਯੋਗ ਉਪਰਾਲੇ ਕਰ ਰਿਹਾ ਹੈ।
Newsline Express